ਜਲੰਧਰ ਤੋਂ ਵੱਡੀ ਖ਼ਬਰ: ਮਕਸੂਦਾਂ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਦਿਨ-ਦਿਹਾੜੇ ਦੋਹਰਾ ਕਤਲ

03/02/2021 3:44:12 PM

ਜਲੰਧਰ (ਸੋਨੂੰ):  ਮਕਸੂਦਾਂ ਦੇ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਮੰਗਲਵਾਰ ਸਵੇਰੇ ਦੋਹਰੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉੱਥੇ ਇਕ ਨਿਰਮਾਣ ਅਧੀਨ ਕੋਠੀ ’ਚ 2 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਕੋਮਲ ਅਤੇ ਰਾਮ ਦੇ ਰੂਪ ’ਚ ਹੋਈ ਹੈ। ਦੋਵੇਂ ਦੇ ਸਿਰ ’ਤੇ ਸਿਰ ’ਤੇ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਹੈ। ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ ਸੰਗਰੂਰ ਦੇ 24 ਸਾਲਾ ਗੁਰਸਿਮਰਤ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

PunjabKesari

ਮੌਕੇ ’ਤੇ ਐਸ ਐੱਚ.ਓ. ਰਾਜੇਸ਼ ਸ਼ਰਮਾ ਪਹੁੰਚੇ ਤਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਇਹ ਦੋਵੇਂ ਮਜ਼ਦੂਰ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ।  

ਇਹ ਵੀ ਪੜ੍ਹੋ ਵਲਟੋਹਾ: ਦੋ ਭੈਣਾਂ ਦੇ ਇਕਲੌਤਾ ਭਰਾ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

PunjabKesari


Shyna

Content Editor

Related News