ਜਲੰਧਰ : ਡੀ.ਸੀ. ਦਫ਼ਤਰ ਅੱਗੇ ਅੱਜ ਫੂਕਿਆ ਜਾਵੇਗਾ ਵਿੱਤ ਮੰਤਰੀ ਦਾ ਪੁਤਲਾ

Monday, Mar 09, 2020 - 09:44 AM (IST)

ਜਲੰਧਰ : ਡੀ.ਸੀ. ਦਫ਼ਤਰ ਅੱਗੇ ਅੱਜ ਫੂਕਿਆ ਜਾਵੇਗਾ ਵਿੱਤ ਮੰਤਰੀ ਦਾ ਪੁਤਲਾ

ਜਲੰਧਰ (ਰਾਜੇਸ਼ ਸੂਰੀ) - ਜਲੰਧਰ ’ਚ ਅੱਜ ਸਵੇਰੇ ਗਿਆਰਾਂ ਕੁ ਵਜੇ ਦੇ ਕਰੀਬ ਐੱਸ.ਓ.ਆਈ. ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕੇ ਜਾਣ ਦੀ ਸੂਚਨਾ ਮਿਲੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸ.ਓ.ਆਈ. ਦੋਆਬਾ ਜ਼ੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੇ ਸਕਾਲਰਸ਼ਿਪ ਨਾ ਦਿੱਤੇ ਜਾਣ ਕਾਰਨ ਕਾਲਜਾਂ ਵਲੋਂ ਉਨ੍ਹਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਸਾਰੇ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਤਹਿਤ ਅੱਜ ਐੱਸ.ਓ.ਆਈ. ਵਲੋਂ ਵਿੱਤ ਮੰਤਰੀ ਦਾ ਪੁਤਲਾ ਫੂਕਣ ਦਾ ਆਯਜੋਨ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। 


author

rajwinder kaur

Content Editor

Related News