ਜ਼ਿਮਨੀ ਚੋਣ ਦੀ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ ਪੂਰਾ ਕਰਨ ਲਈ ਚੋਣ ਅਧਿਕਾਰੀਆਂ ਨੂੰ ਮਿਲੀ ਟਰੇਨਿੰਗ

Friday, Apr 07, 2023 - 03:21 PM (IST)

ਜ਼ਿਮਨੀ ਚੋਣ ਦੀ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ ਪੂਰਾ ਕਰਨ ਲਈ ਚੋਣ ਅਧਿਕਾਰੀਆਂ ਨੂੰ ਮਿਲੀ ਟਰੇਨਿੰਗ

ਜਲੰਧਰ (ਚੋਪੜਾ)– ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਉਚਿਤ ਢੰਗ ਨਾਲ ਲਾਗੂ ਕਰਨ ਲਈ ਦਿੱਤੀ ਜਾ ਰਹੀ 2 ਦਿਨਾ ਟਰੇਨਿੰਗ ਵੀਰਵਾਰ ਖ਼ਤਮ ਹੋ ਗਈ।
ਟਰੇਨਿੰਗ ਦੇ ਆਖਰੀ ਦਿਨ ਆਯੋਜਿਤ 3 ਸੈਸ਼ਨਾਂ ਵਿਚ ਸੂਬਾ ਪੱਧਰੀ ਮਾਸਟਰ ਟਰੇਨਰਾਂ ਨੇ ਆਦਰਸ਼ ਚੋਣ ਜ਼ਾਬਤਾ, ਖ਼ਰਚ ਦੀ ਨਿਗਰਾਨੀ, ਸਵੀਪ, ਪੋਸਟਲ ਬੈਲੇਟ, ਇਲੈਕਟ੍ਰਾਨਿਕ ਟਰਾਂਸਮੀਟਿਡ ਪੋਸਟਲ ਬੈਲੇਟ ਸਿਸਟਮ, ਕਾਊਂਟਿੰਗ ਐਪ ਸਮੇਤ ਵੱਖ-ਵੱਖ ਆਈ. ਟੀ. ਐਪਲੀਕੇਸ਼ਨਾਂ, ਈ. ਵੀ. ਐੱਮ., ਵੀ. ਵੀ. ਪੀ. ਏ. ਟੀ., ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੇ ਐਲਾਨ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਾਪਰਿਆ ਰੂਹ ਕੰਬਾਊ ਹਾਦਸਾ, ਪਿਓ-ਪੁੱਤ ਦੀ ਤੜਫ਼-ਤੜਫ਼ ਕੇ ਹੋਈ ਮੌਤ

ਪਹਿਲੇ ਸੈਸ਼ਨ ਦੌਰਾਨ ਸੂਬਾ ਪੱਧਰੀ ਮਾਸਟਰ ਟਰੇਨਰਾਂ ਅਤੇ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਦੀਪਸ਼ਿਖਾ ਸ਼ਰਮਾ ਨੇ ਆਦਰਸ਼ ਚੋਣ ਜ਼ਾਬਤੇ ਸਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਦਰਸ਼, ਨਿਰਪੱਖ ਅਤੇ ਪਾਰਦਰਸ਼ੀ ਚੋਣ ਲਈ ਆਦਰਸ਼ ਚੋਣ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਰਾਹੁਲ ਨੇ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੇ ਖ਼ਰਚ ਦੀ ਗਿਣਤੀ ਦੇ ਤਰੀਕੇ ਬਾਰੇ ਦੱਸਿਆ। ਇਸ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਇਹ ਟਰੇਨਿੰਗ ਚੋਣਾਂ ਨੂੰ ਉਚਿਤ ਢੰਗ ਨਾਲ ਪੂਰਾ ਕਰਵਾਉਣ ਦੇ ਨਾਲ ਸਬੰਧਤ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ਵਿਚ ਵੀ ਮਦਦਗਾਰ ਹੋਵੇਗੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਸਰਗਰਮ ਖ਼ੂਬਸੂਰਤ ਕੁੜੀਆਂ ਤੋਂ ਰਹੋ ਸਾਵਧਾਨ, ਤੁਸੀਂ ਵੀ ਫਸ ਸਕਦੇ ਹੋ ਅਜਿਹੇ ਜਾਲ 'ਚ

ਉਥੇ ਹੀ, ਦੂਜੇ ਸੈਸ਼ਨ ’ਚ ਐੱਸ. ਡੀ. ਐੱਮ. ਬਟਾਲਾ ਸ਼ਾਇਰੀ ਮਲਹੋਤਰਾ ਨੇ ਯੋਗ ਵੋਟਰਾਂ ਨੂੰ ਪੋਸਟਲ ਬੈਲੇਟ ਸੇਵਾ ਦੀ ਸੁਵਿਧਾ, ਜ਼ਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਕਪੂਰਥਲਾ ਸੰਜੀਵ ਕੁਮਾਰ ਵੱਲੋਂ ਇਲੈਕਟ੍ਰਾਨਿਕ ਟਰਾਂਸਮੀਟਿਡ ਪੋਸਟਲ ਬੈਲੇਟ ਅਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਹੁਸ਼ਿਆਰਪੁਰ ਪ੍ਰਦੀਪ ਸਿੰਘ ਵੱਲੋਂ ਵੋਟਾਂ ਦੀ ਗਿਣਤੀ ਸਮੇਤ ਵੱਖ-ਵੱਖ ਆਈ. ਟੀ. ਐਪਲੀਕੇਸ਼ਨਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਏ. ਈ. ਆਰ. ਓ.-2 ਕਮ ਸਹਾਇਕ ਕਮਿਸ਼ਨਰ ਸੂਬਾ ਟੈਕਸ ਲੁਧਿਆਣਾ ਜਗਦੀਪ ਸਿੰਘ ਸਹਿਗਲ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟ੍ਰੇਲ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਕਾਂਗਰਸ ਨੇਤਰੀ ਕਮਲਜੀਤ ਮੁਲਤਾਨੀ ਦੇ ਬੇਟੇ ਦਾ ਸ਼ੱਕੀ ਹਾਲਾਤ 'ਚ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News