ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ’ਤੇ ਟਰੈਕਿੰਗ ਸਿਸਟਮ ਜ਼ਰੀਏ ਚੰਡੀਗੜ੍ਹ ਤੋਂ ਰੱਖੀ ਜਾਵੇਗੀ ਪੂਰੀ ਨਜ਼ਰ

Wednesday, Jun 16, 2021 - 12:14 PM (IST)

ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ’ਤੇ ਟਰੈਕਿੰਗ ਸਿਸਟਮ ਜ਼ਰੀਏ ਚੰਡੀਗੜ੍ਹ ਤੋਂ ਰੱਖੀ ਜਾਵੇਗੀ ਪੂਰੀ ਨਜ਼ਰ

ਜਲੰਧਰ (ਪੁਨੀਤ)–ਪੰਜਾਬ ਦੇ ਯਾਤਰੀਆਂ ਕੋਲ ਬੱਸਾਂ ਦਾ ਬਦਲ ਹੀ ਬਚਿਆ ਹੈ ਕਿਉਂਕਿ ਵਧੇਰੇ ਟਰੇਨਾਂ ਬੰਦ ਪਈਆਂ ਹਨ। ਯਾਤਰੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਬੱਸਾਂ ਦੀ ਆਵਾਜਾਈ ਵਧਾਈ ਗਈ ਹੈ ਪਰ ਉੱਚ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਇਸੇ ਦੇ ਮੱਦੇਨਜ਼ਰ ਬੱਸਾਂ ਦਾ ਟਰੈਕਿੰਗ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਹੜਾ ਕਿ ਚੰਡੀਗੜ੍ਹ ਤੋਂ ਚੱਲੇਗਾ। ਇਸ ਬਾਰੇ ਅਧਿਕਾਰਤ ਐਲਾਨ ਭਾਵੇਂ ਨਾ ਹੋਇਆ ਹੋਵੇ ਪਰ ਇਹ ਸਿਸਟਮ 16 ਜੂਨ ਤੋਂ ਚੱਲਣ ਲੱਗੇਗਾ।

ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ

ਨਵੇਂ ਟਰੈਕਿੰਗ ਸਿਸਟਮ ਜ਼ਰੀਏ ਚੰਡੀਗੜ੍ਹ ਬੈਠੇ ਅਧਿਕਾਰੀ ਬੱਸਾਂ ਦੀ ਲੋਕੇਸ਼ਨ ਜਾਣ ਸਕਣਗੇ। ਇਸ ਸਬੰਧੀ ਪੰਜਾਬ ਟਰਾਂਸਪੋਰਟ ਮਹਿਕਨੇ ਦੇ ਸਕੱਤਰ ਕੇ. ਸ਼ਿਵਾ ਪ੍ਰਸਾਦ ਨਾਲ ਚੰਡੀਗੜ੍ਹ ਵਿਚ 16 ਜੂਨ ਨੂੰ ਸਵੇਰੇ 11 ਵਜੇ ਮੀਟਿੰਗ ਹੋਣ ਵਾਲੀ ਹੈ, ਜਿਸ ਵਿਚ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਮੀਟਿੰਗ ਵਿਚ ਪੰਜਾਬ ਦੇ ਸਾਰੇ 18 ਡਿਪੂਆਂ ਦੇ ਜੀ. ਐੱਮਜ਼ ਨੂੰ ਬੁਲਾਇਆ ਗਿਆ ਹੈ। ਇਸ ਦੇ ਨਾਲ-ਨਾਲ ਡਾਇਰੈਕਟਰ ਤੋਂ ਇਲਾਵਾ ਡਿਪਟੀ ਡਾਇਰੈਕਟਰ ਵੀ ਮੌਜੂਦ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਬਹੁਤ ਅਹਿਮ ਹੈ, ਜਿਸ ਕਾਰਨ ਪੰਜਾਬ ਦੇ ਸਾਰੇ ਡਿਪੂਆਂ ਦੇ ਜੀ. ਐੱਮਜ਼ ਵੱਲੋਂ ਆਪਣੀ ਰਿਪੋਰਟ ਤਿਆਰ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਘਟੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਨੇ ਤਾਜ਼ਾ ਹਾਲਾਤ

PunjabKesari

ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਾ ਡਿਪੂ ਆਮਦਨ ਦੇ ਮਾਮਲੇ ਵਿਚ ਅਹਿਮ ਸਥਾਨ ਰੱਖਦਾ ਰਿਹਾ ਹੈ ਕਿਉਂਕਿ ਇਸ ਦੀ ਆਮਦਨੀ ਬਹੁਤ ਜ਼ਿਆਦਾ ਹੈ। ਸਥਾਨਕ ਬੱਸ ਅੱਡੇ ਤੋਂ ਚੱਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਲੰਧਰ ਤੋਂ ਬਹੁਤ ਵਧੀਆ ਰਿਸਪਾਂਸ ਬੱਸਾਂ ਨੂੰ ਮਿਲਿਆ। ਸਭ ਤੋਂ ਵੱਧ ਯਾਤਰੀ ਅੰਮ੍ਰਿਤਸਰ ਸਾਹਿਬ ਅਤੇ ਬਟਾਲਾ ਲਈ ਮਿਲੇ। ਇਸੇ ਤਰ੍ਹਾਂ ਪਠਾਨਕੋਟ ਲਈ ਵੀ ਯਾਤਰੀਆਂ ਦੀ ਗਿਣਤੀ ਜ਼ਿਆਦਾ ਰਹੀ। ਪੰਜਾਬ ਸਰਕਾਰ ਵੱਲੋਂ 8 ਵਜੇ ਤੱਕ ਰਾਹਤ ਦਿੱਤੇ ਜਾਣ ਬਾਰੇ ਬੱਸਾਂ ਦੀ ਚਾਲਕ ਦਲਾਂ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀ ਵਧਣਗੇ। ਪੰਜਾਬ ਰੋਡਵੇਜ਼ ਦੇ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਸ਼ਾਮ ਤੋਂ ਬਾਅਦ ਵਧੇਰੇ ਬੱਸਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਪ੍ਰਾਈਵੇਟ ਬੱਸਾਂ ਮੁਨਾਫਾ ਕਮਾ ਰਹੀਆਂ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ

ਏ. ਸੀ. ਬੱਸਾਂ ਦਾ ਮੁੱਦਾ ਹੋਵੇਗਾ ਗੰਭੀਰ
ਜਲੰਧਰ ਕੋਲ 10 ਏ. ਸੀ. ਬੱਸਾਂ ਹਨ, ਜਦੋਂ ਕਿ ਪੰਜਾਬ ਵਿਚ ਪਨਬੱਸ ਕੋਲ 40 ਬੱਸਾਂ ਹਨ। ਰੋਡਵੇਜ਼ ਦੀ ਕੋਈ ਏ. ਸੀ. ਬੱਸ ਨਹੀਂ। ਕੁਲ ਮਿਲਾ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਕੋਲ 88 ਏ. ਸੀ. ਬੱਸਾਂ ਹਨ। ਮੌਜੂਦਾ ਸਮੇਂ ਪ੍ਰਾਈਵੇਟ ਏ. ਸੀ. ਬੱਸਾਂ ਦੀ ਆਵਾਜਾਈ ਜਾਰੀ ਹੈ ਪਰ ਪਨਬੱਸ ਦੀਆਂ ਏ. ਸੀ. ਬੱਸਾਂ ਡਿਪੂਆਂ ਵਿਚ ਖੜ੍ਹੀਆਂ ਹਨ। ਪੀ. ਆਰ. ਟੀ. ਸੀ. ਵੱਲੋਂ ਬੱਸ ਸੇਵਾ ਜਾਰੀ ਹੈ।

ਲੇਬਰ ਦੇ ਜਾਣ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਨਹੀਂ
ਪੰਜਾਬ ਵਿਚ ਕੰਮ ਕਰਨ ਵਾਲੀ ਲੇਬਰ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਭੇਜਣਾ ਚਾਹੁੰਦੇ ਹਨ ਪਰ ਟਰੇਨਾਂ ਬੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੇਬਰ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ।

ਹਰਿਦੁਆਰ ਲਈ ਵੀ ਜਾਣ ਲੱਗੀਆਂ ਬੱਸਾਂ ਨਾਲ ਯਾਤਰੀਆਂ ਨੂੰ ਰਾਹਤ
ਹਰਿਦੁਆਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਇਜ਼ਾਫੇ ਨੂੰ ਦੇਖਦਿਆਂ ਪੰਜਾਬ ਰੋਡਵੇਜ਼ ਵੱਲੋਂ ਬੱਸ ਸਰਵਿਸ ਵਧਾਈ ਗਈ ਹੈ। ਜਲੰਧਰ ਡਿਪੂਆਂ ਤੋਂ ਜਾਣ ਵਾਲੀਆਂ ਬੱਸਾਂ ਨੂੰ ਯਾਤਰੀ ਵੀ ਮਿਲ ਰਹੇ ਹਨ। ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ਵੀ ਹਰਿਦੁਆਰ ਲਈ ਯਾਤਰੀ ਲੈ ਕੇ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News