ਦੋ ਦਿਨਾ ਅੰਡਰ-13 ਸਟੇਟ ਚੈੱਸ ਮੁਕਾਬਲੇ ਸ਼ੁਰੂ
Sunday, Mar 31, 2019 - 04:33 AM (IST)
ਜਲੰਧਰ (ਜ.ਬ.)-ਜਲੰਧਰ ਚੈੱਸ ਐਸੋਸੀਏਸ਼ਨ ਵਲੋਂ ਸਤਯੁਗ ਦਰਸ਼ਨ ਸਪੋਰਟਸ ਅਕੈਡਮੀ ’ਚ ਕਰਵਾਈ ਜਾ ਰਹੀ ਦੋ ਦਿਨਾ ਅੰਡਰ-13 ਸਟੇਟ ਚੈੱਸ ਚੈਂਪੀਅਨਸ਼ਿਪ 2019 ਅਤੇ ਪੰਜਾਬ ਸਟੇਟ ਰੈਪਿਡ ਐਂਡ ਬਿਲਟਜ਼ ਚੈੱਸ ਚੈਂਪੀਅਨਸ਼ਿਪ 2019 ਸ਼ੁਰੂ ਹੋ ਗਈ ਹੈ। ਇਸ ਮੁਕਾਬਲੇ ਦਾ ਆਗਾਜ਼ ਜਲੰਧਰ ਚੈੱਸ ਐਸੋਸੀਏਸ਼ਨ, ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਸੈਕਟਰੀ ਮਨੀਸ਼ ਥਾਪਰ, ਡਾ. ਹਰੀਸ਼ ਸਹਿਗਲ, ਨਲਿਨ ਕਪੂਰ, ਸੁਮਿਤ ਕਪੂਰ ਅਤੇ ਮੈਡਮ ਤ੍ਰਿਪਤਾ ਨੇ ਕੀਤਾ। ਇਸ ਮੁਕਾਬਲੇ ’ਚ ਪੰਜਾਬ ਭਰ ਦੇ ਲਗਭਗ 150 ਖਿਡਾਰੀ ਹਿੱਸਾ ਲੈ ਰਹੇ ਹਨ। ਅੰਡਰ-13 ਚੈਂਪੀਅਨਸ਼ਿਪ ’ਚ ਜੇਤੂ ਖਿਡਾਰੀਆਂ (ਲੜਕੇ-ਲੜਕੀਆਂ) ਨੂੰ 4 ਤੋਂ 12 ਮਈ ਤਕ ਆਂਧਰਾ ਪ੍ਰਦੇਸ਼ ’ਚ ਹੋਣ ਵਾਲੇ ਨੈਸ਼ਨਲ ਅੰਡਰ 13 ਮੁਕਾਬਲੇ ’ਚ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਨ ਦਾ ਮੌਕਾ ਮਿਲੇਗਾ। ਉਥੇ ਹੀ ਰੈਪਿਡ ਐਂਡ ਬਿਲਟਜ਼ ’ਚ ਚੁਣੇ ਖਿਡਾਰੀ (ਲੜਕੇ- ਲੜਕੀਆਂ) 25 ਤੋਂ 27 ਮਈ ਤਕ ਐੱਲ. ਪੀ. ਯੂ. ਜਲੰਧਰ ’ਚ ਆਯੋਜਿਤ ਕੀਤੀ ਜਾਣ ਵਾਲੀ ਰਾਸ਼ਟਰੀ ਰੈਪਿਡ ਐਂਡ ਬਿਲਟਜ਼ ’ਚ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਨਗੇ। ਇਸ ਮੌਕੇ ਸੁਨੀਲ ਨਾਰੰਗ, ਗੌਰਿਕਾ ਵਢੇਰਾ, ਨੁਰਖੇਰਾ, ਲਵਿੰਦਰ ਕਾਂਡਾ, ਕੰਵਰਜੀਤ ਸਿੰਘ, ਕੀਰਤੀ ਸ਼ਰਮਾ, ਵਰੁਣ ਕੁਮਾਰ, ਸੰਜੀਵ ਸ਼ਰਮਾ, ਦਿਨੇਸ਼ ਗੇਰਾ ਅਤੇ ਚੰਦਰੇਸ਼ ਬਖਸ਼ੀ ਮੌਜੂਦ ਸਨ।
