ਸ਼ਹੀਦੀ ਦਿਹਾਡ਼ਾ ਕਾਲਾ ਬੱਕਰਾ ਵਿਖੇ ਮਨਾਇਆ
Tuesday, Mar 26, 2019 - 04:37 AM (IST)
ਜਲੰਧਰ (ਬੈਂਸ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਕਾਲਾ ਬੱਕਰਾ ਵਲੋਂ ਬੀਤੇ ਦਿਨ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ ਤੇ ਸ਼ਹੀਦ ਰਾਜਗੁਰੂ ਜੀ ਦਾ ਸ਼ਹੀਦੀ ਦਿਹਾਡ਼ਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਸ਼ਹੀਦ ਭਗਤ ਸਿੰਘ ਪਾਰਕ ’ਚ ਸਥਾਪਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਹਾਜ਼ਰ ਸਮੂਹ ਪ੍ਰਬੰਧਕਾਂ ਵਿਚੋਂ ਕਿਸਾਨ ਆਗੂ ਦੇਵਿੰਦਰ ਸਿੰਘ ਮਿੰਟਾ ਧਾਰੀਵਾਲ, ਸੇਵਾ ਮੁਕਤ ਪ੍ਰਿੰਸੀਪਲ ਜਰਨੈਲ ਸਿੰਘ ਧਾਮੀ, ਸਾਬਕਾ ਸੰਮਤੀ ਮੈਂਬਰ ਬਲਵੀਰ ਸਿੰਘ ਸਾਬਾ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਅੱਜ ਜੋ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ, ਇਹ ਸਭ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੈ। ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸਿਰਜਿਆ ਭਾਰਤ ਹੋਂਦ ’ਚ ਲਿਆਉਣ ਲਈ ਦ੍ਰਿਡ਼ ਸੰਕਲਪ ਲੈਣਾ ਚਾਹੀਦਾ ਹੈ। ਇਸ ਲਈ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾ ਕੇ ਸੇਧ ਲੈਣੀ ਚਾਹੀਦੀ ਹੈ। ਇਹ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਕਿਸਾਨ ਆਗੂ ਦੇਵਿੰਦਰ ਸਿੰਘ ਧਾਰੀਵਾਲ, ਸੇਵਾਮੁਕਤ ਪ੍ਰਿੰਸੀਪਲ ਜਰਨੈਲ ਸਿੰਘ ਧਾਮੀ, ਸਾਬਕਾ ਸੰਮਤੀ ਮੈਂਬਰ ਬਲਵੀਰ ਸਿੰਘ ਸਾਬਾ, ਗੁਰਮੇਲ ਸਿੰਘ, ਪਿਆਰਾ ਲਾਲ ਕਲਸੀ (ਦੋਨੋਂ ਸਾਬਕਾ ਸਰਪੰਚ), ਨੰਬਰਦਾਰ ਕਿਰਪਾਲ ਸਿੰਘ, ਨਿਰਵੈਲ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ, ਹਿੰਦਾ ਮੱਲ੍ਹੀ, ਮਲਕੀਤ ਸਿੰਘ, ਤਰਨਜੀਤ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਕੁਲਜੀਤ ਸਿੰਘ, ਜਗੀਰ ਸਿੰਘ ਧਾਮੀ, ਦਲਜੀਤ ਸਿੰਘ (ਸਾਬਕਾ ਪੰਚ), ਬਿੰਦਾ ਕੁੰਦਨ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਪੰਚ ਨੀਲਮ ਕੁਮਾਰੀ, ਕੁਲਵਿੰਦਰ ਕੌਰ ਤੇ ਹਰਭਜਨ ਕੌਰ ਆਦਿ ਹਾਜ਼ਰ ਸਨ।