ਨੂਰਪੁਰ ’ਚ ਮੈਡੀਕਲ ਚੈੱਕਅਪ ਕੈਂਪ ਲਾਇਆ
Monday, Mar 04, 2019 - 04:29 AM (IST)

ਜਲੰਧਰ (ਮਾਹੀ)-ਸਥਾਨਕ ਧੋਗੜੀ ਰੋਡ ਨੂਰਪੁਰ ਵਿਚ ਸਤਿਗੁਰੂ ਪੂਰਨ ਨਾਥ ਜੀ ਚੈਰੀਟੇਬਲ ਟਰੱਸਟ ਅਧੀਨ ਚੱਲ ਰਹੇ ਨੈਚੁਰਲ ਗੁੱਡ ਹੈਲਥ ਮਿਸ਼ਨ ਵਲੋਂ ਦੋ ਦਿਨਾਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਵਿਚ ਡਾ. ਪਰਮਿੰਦਰਜੀਤ ਮਾਨ ਅਤੇ ਡਾ. ਹਰਭਜਨ ਲਾਲ ਵਲੋਂ 259 ਮਰੀਜ਼ਾਂ ਦੀ ਜਾਂਚ ਕੀਤੀ ਗਈ l ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ l ਟਰੱਸਟ ਦੇ ਚੇਅਰਮੈਨ ਚਰਨਜੀਤ ਮਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਨੈਚੁਰਲ ਹੈਲਥ ਗੁੱਡ ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਗੰਭੀਰ ਬੀਮਾਰੀਆਂ ਤੋਂ ਜਾਣੂ ਕਰਵਾਉਣ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਹੈ l ਕੈਂਪ ਦੌਰਾਨ ਪ੍ਰਧਾਨ ਰਵਿੰਦਰਜੀਤ ਮਾਨ ਅਤੇ ਜਨਰਲ ਸਕੱਤਰ ਰਜਿੰਦਰ ਕੌਰ ਵਲੋਂ ਸ਼ੂਗਰ ਦੇ 33 ਮਰੀਜ਼ਾਂ ਨੂੰ ਮੁਫਤ ਇਲਾਜ ਵਾਸਤੇ ਮੈਡੀਕਲ ਕਾਰਡ ਜਾਰੀ ਕੀਤੇ ਗਏ l ਕੈਂਪ ਦੌਰਾਨ ਪਿੰਡ ਨੂਰਪੁਰ ਦੇ ਸਰਪੰਚ ਰਾਜ ਕੁਮਾਰ ਰਾਣਾ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ, ਪੰਚ ਹਰਜਿੰਦਰ ਸਿੰਘ ਬੱਬੂ, ਦੇਸ ਰਾਜ, ਸ਼ਾਮ ਲਾਲ, ਅਮਰਜੀਤ ਅੰਬੀ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਦੀਪ ਕਲੇਰ ਅਤੇ ਟਰੱਸਟ ਦੇ ਮੈਂਬਰ ਹਾਜ਼ਰ ਸਨ l