ਤਲਵਣ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰਵਾਇਆ
Monday, Mar 04, 2019 - 04:28 AM (IST)

ਜਲੰਧਰ (ਇਕਬਾਲ)-ਬਿਲਗਾ ਨਜ਼ਦੀਕ ਦਾਣਾ ਮੰਡੀ ਤਲਵਣ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਪ੍ਰਮੇਸਰ ਗੁਰਮਤਿ ਪ੍ਰਚਾਰ ਸੇਵਾ ਦਲ ਤਲਵਣ, ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਤਿੰਨ ਰੋਜ਼ਾ ਚੇਤਨਾ ਸਮਾਗਮ ਦੌਰਾਨ ਭਾਈ ਜਸਵਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਖਾਲਸਾ ਢਡਰੀਆਂ ਵਾਲਿਆਂ ਵਲੋਂ ਦੀਵਾਨ ਸਜਾਏ ਗਏ, ਜਿਸ ’ਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਲਵਾ ਕੇ ਸੇਵਾ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਇਸ ਮੌਕੇ ਭਾਈ ਤਜਿੰਦਰ ਸਿੰਘ ਤਲਵਣ, ਜਸਪ੍ਰੀਤ ਕੁੰਦੀ, ਗੁਰਮੀਤ ਸਿੰਘ ਕੁੰਦੀ, ਜਤਿੰਦਰ ਸਿੰਘ ਜੌਹਲ, ਰਣਜੀਤ ਸਿੰਘ ਜੌਹਲ, ਬਲਕਾਰ ਸਿੰਘ ਜੌਹਲ, ਅਮਰੀਕ ਸਿੰਘ ਉੱਪਲ ਖਾਲਸਾ, ਗੁਰਮੇਲ ਸਿੰਘ, ਕਾਲੀ ਦੋਸਾਂਝ, ਅਮਨ ਜੌਹਲ, ਤਾਰੀ ਦਸਮੇਸ਼ ਹਾਰਡਵੇਅਰ, ਕੁਲਦੀਪ ਕੀਪਾ, ਹਰਦੀਪ ਹੁੰਦਲ, ਗੁਰਮੇਜ਼ ਸਿੰਘ, ਦਿਲਾਵਰ ਸਿੰਘ ਦੁਸਾਂਝ, ਗੁਰਦੀਪ ਸਿੰਘ ਦੀਪਾ ਅਤੇ ਹੋਰ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।