ਪਰਸਰਾਮਪੁਰ ਵਿਖੇ ਸੰਤ ਟਹਿਲ ਦਾਸ ਜੀ ਦਾ ਜਨਮ ਦਿਵਸ ਸਮਾਗਮ ਭਲਕੇ

Saturday, Mar 02, 2019 - 04:47 AM (IST)

ਪਰਸਰਾਮਪੁਰ ਵਿਖੇ ਸੰਤ ਟਹਿਲ ਦਾਸ ਜੀ ਦਾ ਜਨਮ ਦਿਵਸ ਸਮਾਗਮ ਭਲਕੇ
ਜਲੰਧਰ (ਵੇਦ ਪ੍ਰਕਾਸ਼)— ਪਿੰਡ ਪਰਸਰਾਮਪੁਰ ਵਿਖੇ ਸੰਤ ਟਹਿਲ ਦਾਸ ਜੀ ਦੇ ਅਸਥਾਨ ’ਤੇ 3 ਮਾਰਚ ਨੂੰ ਉਨ੍ਹਾਂ ਦਾ ਜਨਮ ਦਿਵਸ ਸਮਾਗਮ ਅਸਥਾਨ ਦੇ ਮੌਜੂਦਾ ਮੁਖੀ ਸੰਤ ਸਰਬਣ ਦਾਸ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਨਾਲ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਭਾਰੀ ਦੀਵਾਨ ਸਜਣਗੇ, ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਡੇਰਾ ਬਾਬਾ ਜੌੜੇ ਰਾਏਪੁਰ ਰਸੂਲਪੁਰ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਸਮੇਤ ਅਨੇਕਾਂ ਮਹਾਨ ਸੰਤ-ਮਹਾਪੁਰਸ਼ ਪੁੱਜ ਰਹੇ ਹਨ। ਪ੍ਰਸਿੱਧ ਜਥੇ ਅਤੇ ਕਲਾਕਾਰ ਵੀ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਸੰਤ ਸਰਬਣ ਦਾਸ ਵਲੋਂ ਕੀਰਤਨ ਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। -------------ਫੋਲੜੀਵਾਲ ਨੂੰ ਮਿਲੇ 32 ਲੱਖ ਰੁਪਏ ਦੇ ਗੱਫੇ ਜਲੰਧਰ, 1 ਮਾਰਚ (ਮਹੇਸ਼)— ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੇ ਵਿਸ਼ੇਸ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਪਿੰਡ ਨੂੰ 32 ਲੱਖ ਰੁਪਏ ਦੀ ਗ੍ਰਾਂਟ ਦੇ ਗੱਫੇ ਮਿਲੇ ਹਨ। ਇਹ ਜਾਣਕਾਰੀ ਪਿੰਡ ਦੀ ਪੰਚਾਇਤ ਵਲੋਂ ਸੁੱਖਾ ਫੋਲੜੀਵਾਲ ਦੀ ਅਗਵਾਈ ਵਿਚ ਆਯੋਜਿਤ ਇਕ ਸਮਾਗਮ ਸਮੇਂ ਵਿਧਾਇਕ ਪ੍ਰਗਟ ਸਿੰਘ ਨੇ ਦਿੱਤੀ। ਵਿਧਾਇਕ ਨੇ ਦੱਸਿਆ ਕਿ ਸੁੱਖਾ ਫੋਲੜੀਵਾਲ ਵਲੋਂ ਪਿੰਡ ਦੇ ਚਿਰਾਂ ਤੋਂ ਬੰਦ ਪਏ ਹੋਏ ਜਨਤਾ ਸਕੂਲ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜੋ ਕਿ ਸਰਕਾਰ ਨੇ ਪੂਰੀਆਂ ਕਰ ਦਿੱਤੀਆਂ ਹਨ। ਵਿਧਾਇਕ ਨੇ ਦਸਿਆ ਕਿ ਕੁੱਲ ਐਲਾਨ ਕੀਤੀ ਗਈ 32 ਲੱਖ ਰੁਪਏ ਦੀ ਗ੍ਰਾਂਟ ਵਿਚ 5 ਲੱਖ ਰੁਪਏ, 2 ਲੱਖ ਰੁਪਏ ਪਾਰਕ ਵਾਸਤੇ, 3 ਲੱਖ ਰੁਪਏ ਸਟਰੀਟ ਲਾਈਟਾਂ ਲਈ ਅਤੇ 22 ਲੱਖ ਰੁਪਏ ਗਲੀਆਂ, ਨਾਲੀਆਂ ਤੇ ਅਤੇ ਸੀਵਰੇਜ ਵਾਸਤੇ ਖਰਚੇ ਜਾਣਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸੇ ਸੈਸ਼ਨ ਤੋਂ ਬੰਦ ਪਿਆ ਸਕੂਲ ਖੋਲ੍ਹ ਦਿੱਤਾ ਜਾਵੇਗਾ। ਸਰਪੰਚ ਸੁੱਖਾ ਫੋਲੜੀਵਾਲ ਦੀ ਅਗਵਾਈ ਵਿਚ ਸੁਖਵੀਰ ਸਿੰਘ ਸੁੱਖ, ਜੈਕਸਨ ਮਸੀਹ, ਮੁਸ਼ਤਾਕ ਮਸੀਹ, ਕੁਲਦੀਪ ਕੌਰ ਸਾਰੇ ਪੰਚਾਇਤ ਮੈਂਬਰ, ਸੁਖਵੀਰ ਸਿੰਘ ਨੰਬਰਦਾਰ ਅਤੇ ਜੈਲਦਾਰ, ਸ਼ੰਕਰ ਦਾਸ, ਸੁਖਜਿੰਦਰ ਸਿੰਘ ਪੰਚ, ਬਲਦੇਵ ਸਿੰਘ ਪੰਚ, ਮਾਸਟਰ ਮੋਹਨ ਲਾਲ, ਨਰਿੰਦਰ ਸਿੰਘ ਨੰਬਰਦਾਰ, ਤਜਿੰਦਰ ਸਿੰਘ ਬੈਂਸ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਆਦਿ ਨੇ ਵਿਧਾਇਕ ਪ੍ਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ। ਸੁੱਖਾ ਫੋਲੜੀਵਾਲ ਨੇ ਸਮੁੱਚੇ ਨਗਰ ਅਤੇ ਪੰਚਾਇਤ ਵਲੋਂ ਵਿਧਾਇਕ ਦਾ ਧੰਨਵਾਦ ਵੀ ਕੀਤਾ । ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ। ਪੰਚਾਇਤ ਪਿੰਡ ਵਾਸੀਆਂ ਵਾਸਤੇ ਹਰ ਵੇਲੇ ਫਿਕਰਮੰਦ ਹੈ।

Related News