Central Hospital ਵਿਖੇ Birla Fertility & IVF ਦੀ ਪਹਿਲੀ ਵਰ੍ਹੇਗੰਢ ਮਨਾਈ
Saturday, May 23, 2026 - 04:26 PM (IST)
ਜਲੰਧਰ- Central Hospital ਵਿਖੇ ਚੱਲ ਰਹੇ Birla Fertility & IVF ਸੈਂਟਰ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ। ਇਹ ਸੈਂਟਰ ਪਿਛਲੇ ਇੱਕ ਸਾਲ ਤੋਂ ਨਿਸੰਤਾਨਤਾ (Infertility) ਦੇ ਇਲਾਜ ਲਈ ਆਧੁਨਿਕ ਤਕਨੀਕਾਂ ਅਤੇ ਮਾਹਿਰ ਡਾਕਟਰੀ ਸੇਵਾਵਾਂ ਰਾਹੀਂ ਦੰਪਤੀਆਂ ਨੂੰ ਨਵੀਂ ਉਮੀਦ ਦੇ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
ਸੈਂਟਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਕਰੀਬ 300 ਤੋਂ 400 ਮਰੀਜ਼ਾਂ ਦਾ ਸਫਲ ਇਲਾਜ ਕੀਤਾ ਗਿਆ। ਇਸ ਸਮੇਂ ਦੌਰਾਨ ਸੈਂਟਰ ਨੇ ਲਗਭਗ 65 ਫੀਸਦੀ IVF ਸਫਲਤਾ ਦਰ ਹਾਸਲ ਕੀਤੀ, ਜੋ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਅਤੇ ਮਾਹਿਰ ਟੀਮ ਦੀ ਕਾਬਲੀਅਤ ਨੂੰ ਦਰਸਾਉਂਦੀ ਹੈ। CK Birla Group ਦਾ ਹਿੱਸਾ ਰਹਿ ਚੁੱਕਾ Birla Fertility & IVF ਦੇਸ਼ ਭਰ ਵਿੱਚ 50 ਤੋਂ ਵੱਧ ਸੈਂਟਰਾਂ ਰਾਹੀਂ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਸੰਸਥਾ ਦਾ ਮਕਸਦ ਹਰ ਦੰਪਤੀ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਆਧੁਨਿਕ ਫਰਟੀਲਿਟੀ ਇਲਾਜ ਉਪਲਬਧ ਕਰਵਾਉਣਾ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਜ਼ਮੀਨ ਦੇ ਟੋਟੇ ਪਿੱਛੇ ਭਤੀਜੇ ਨੇ ਮਾਰ'ਤਾ ਚਾਚਾ
ਇਸ ਮੌਕੇ ਡਾ. ਸੁਕ੍ਰਿਤੀ ਸ਼ਰਮਾ ਨੇ ਮੌਜੂਦ ਮਰੀਜ਼ਾਂ ਨੂੰ ਨਿਸੰਤਾਨਤਾ ਦੇ ਕਾਰਨਾਂ, ਵੱਖ-ਵੱਖ ਇਲਾਜੀ ਵਿਕਲਪਾਂ ਅਤੇ ਸਮੇਂ ਸਿਰ ਸਹੀ ਸਲਾਹ ਲੈਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ 'ਤੇ ਸਹੀ ਇਲਾਜ ਨਾਲ ਸਫਲ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਮਾਗਮ ਵਿੱਚ ਡਾ. ਸੁਕ੍ਰਿਤੀ ਸ਼ਰਮਾ, ਡਾ. ਅਮੀਤਾ, ਡਾ. ਯਸ਼ ਅਤੇ Birla Fertility & IVF ਦੇ ਸਮੂਹ ਸਟਾਫ ਨੇ ਸਰਗਰਮ ਭਾਗ ਲਿਆ। ਸਾਰੇ ਸਟਾਫ ਮੈਂਬਰਾਂ ਨੇ ਮਿਲ ਕੇ ਸੈਂਟਰ ਦੀ ਇਸ ਉਪਲਬਧੀ ਨੂੰ ਉਤਸ਼ਾਹ ਨਾਲ ਮਨਾਇਆ ਅਤੇ ਮਰੀਜ਼ਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਦੁਬਈ ਜਾ ਰਹੀ ਮਹਿਲਾ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
