ਜਲੰਧਰ ਦਾ ਮੇਅਰ ਤੇ ਵਿਧਾਇਕ ਆਹਮੋ-ਸਾਹਮਣੇ

Monday, Jul 29, 2019 - 03:51 PM (IST)

ਜਲੰਧਰ ਦਾ ਮੇਅਰ ਤੇ ਵਿਧਾਇਕ ਆਹਮੋ-ਸਾਹਮਣੇ

ਜਲੰਧਰ (ਸੋਨੂੰ) : ਜਲੰਧਰ 'ਚ ਵਿਕਾਸ ਦੇ ਮੁੱਦੇ 'ਤੇ ਕਾਂਗਰਸ ਦੇ ਵਿਧਾਇਕ ਅਤੇ ਮੇਅਰ ਆਹਮੋ-ਸਾਹਮਣੇ ਆ ਗਏ। ਜਿੱਥੇ ਇਕ ਪਾਸੇ ਕਾਂਗਰਸ ਦੇ ਵਿਧਾਇਕਾਂ ਵਲੋਂ ਸ਼ਹਿਰ 'ਚ ਹੋਏ ਕੰਮਾਂ ਨੂੰ ਲੈ ਕੇ ਮੇਅਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਮੇਅਰ ਇਸ ਤੋਂ ਬੱਚਦੇ ਹੋਏ ਵਿਧਾਇਕਾਂ ਨੂੰ ਹੀ ਉਨ੍ਹਾਂ ਨਾਲ ਮਿਲ ਕੇ ਸ਼ਹਿਰ ਦਾ ਵਿਕਾਸ ਕਰਨ ਦੀ ਅਪੀਲ ਕਰ ਰਹੇ ਹਨ। 

ਜਾਣਕਾਰੀ ਮੁਤਾਬਕ ਜਲੰਧਰ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਮੇਅਰ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਮੇਅਰ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਲਈ ਫੰਡ ਖੁਦ ਲੈ ਕੇ ਆਏ। ਦੂਜੇ ਪਾਸੇ ਜਲੰਧਰ ਕੇਂਦਰ ਤੋਂ ਵਿਧਾਇਕ ਰਾਜਿੰਦਰ ਬੇਰੀ ਮੇਅਰ ਦੇ ਖਿਲਾਫ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ, ਪਰ ਦੱਬੀ ਆਵਾਜ਼ 'ਚ ਉਨ੍ਹਾਂ ਨੇ ਵੀ ਬਾਕੀ ਵਿਧਾਇਕਾਂ ਦਾ ਸਮਰਥਨ ਕੀਤਾ ਹੈ। ਇਸ ਪੂਰੇ ਮਾਮਲੇ 'ਚ ਮੇਅਰ ਜਗਦੀਸ਼ ਨੇ ਆਪਣਾ ਨਰਮ ਰਵੱਈਆ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਸਹੀ ਕੰਮ ਨਹੀਂ ਕਰ ਰਿਹਾ ਹੈ ਤਾਂ ਉਹ ਦੱਸਣ ਕੀ ਕੰਮ ਕਿਵੇਂ ਕੀਤਾ ਜਾਵੇ।


author

Shyna

Content Editor

Related News