ਕਰਫਿਊ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਵਲੋਂ ਨਵੇਂ ਹੁਕਮ ਜਾਰੀ

08/22/2020 7:45:46 PM

ਜਲੰਧਰ- ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਡੀ. ਸੀ. ਜਲੰਧਰ ਘਨਸ਼ਿਆਮ ਥੋਰੀ ਵਲੋਂ ਸ਼ਹਿਰ ਵਾਸੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਅਨੁਸਾਰ ਸ਼ਹਿਰ 'ਚ ਕਰਫਿਊ ਦੌਰਾਨ ਕੀ-ਕੀ ਰਾਹਤ ਮਿਲੇਗੀ ਅਤੇ ਵਪਾਰਿਕ ਅਦਾਰਿਆਂ ਤੇ ਸੰਸਥਾਵਾਂ ਨੂੰ  ਬੰਦ ਕਰਨ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਜਾਰੀ ਹੁਕਮਾਂ 'ਚ ਡੀ. ਸੀ. ਘਨਸ਼ਿਆਮ ਥੋਰੀ ਨੇ ਸੀ.ਆਰ. ਪੀ. ਸੀ. 1973 ਦੀ ਧਾਰਾ 144 ਅਤੇ ਨੈਸ਼ਨਲ ਡਿਜ਼ਾਸਟਰ ਮੈਨਜਮੈਂਟ ਐਕਟ 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਪਹਿਲਾਂ ਜਾਰੀ ਹੋਏ ਹੁਕਮਾਂ 'ਚ ਆਂਸ਼ਿਕ ਸੋਧ ਕਰਕੇ ਨਵੇਂ ਹੁਕਮ ਜਾਰੀ ਕੀਤੇ ਹਨ। ਜ਼ਰੂਰੀ ਗਤੀਵਿਧੀਆਂ ਤੇ ਸੇਵਾਵਾਂ, ਆਵਾਜਾਈ, ਦੂਜੇ ਰਾਜਾਂ ਤੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ, ਕਾਰਗੋ ਦੀ ਅਨਲੋਡਿੰਗ ਤੇ ਬੱਸਾਂ, ਟਰੇਨਾਂ ਅਤੇ ਹਵਾਈ ਜਹਾਜ਼ ਤੋਂ ਉਤਰਨ ਉਪਰੰਤ ਆਪਣੀ ਮੰਜ਼ਿਲ ਵੱਲ ਜਾਣ ਦੀ ਪ੍ਰਵਾਨਗੀ ਹੋਵੇਗੀ।

ਇਨ੍ਹਾਂ ਜ਼ਰੂਰੀ ਸੇਵਾਵਾਂ ਸਿਹਤ, ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ, ਡੇਅਰੀ ਅਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਂਕ, ਏ. ਟੀ. ਐਮ., ਸਟਾਕ ਮਾਰਕਿਟ, ਇੰਸ਼ੋਰੈਂਸ ਕੰਪਨੀਆਂ, ਆਨਲਾਈਨ ਟੀਚਿੰਗ, ਪਬਲਿਕ ਯੁਟੀਲੀਟੀਜ਼, ਪਬਲਿਕ ਟਰਾਂਸਪੋਰਟ, ਇੰਡਸਟਰੀ ਕੰਸਟਰਕਸ਼ਨ, ਸਰਕਾਰੀ ਤੇ ਪ੍ਰਾਈਵੇਟ ਦਫਤਰ, ਵਿਜ਼ੂਅਲ ਤੇ ਪ੍ਰਿੰਟ ਮੀਡੀਆ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਬੋਰਡਾਂ ਅਤੇ ਹੋਰ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ, ਦਾਖਲੇ, ਇੰਟਰੈਂਸ ਟੈਸਟ 'ਚ ਲੋਕਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ 'ਚ ਸ਼ਾਮਲ ਹੋਣ ਲਈ ਆਵਾਜਾਈ ਦੀ ਇਜਾਜ਼ਤ ਹੋਵੇਗੀ। ਉਥੇ ਹੀ ਉਕਤ ਛੋਟ ਪ੍ਰਾਪਤ ਕੈਟਾਗਰੀਆਂ ਨਾਲ ਸਬੰਧਿਤ ਵਿਅਕਤੀਆਂ ਦੇ ਉਨ੍ਹਾਂ ਦੀਆਂ ਸੰਸਥਾਵਾਂ ਵਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡਾਂ ਨੂੰ ਹੀ ਕਰਫਿਊ ਪਾਸ ਮੰਨਿਆ ਜਾਵੇਗਾ। ਉਨ੍ਹਾਂ ਨੂੰ ਕਿਸੇ ਹੋਰ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।

ਵਾਹਨ
ਚਾਰ ਪਹੀਆ ਵਾਹਨਾਂ 'ਚ ਡਰਾਈਵਰ ਸਮੇਤ 3 ਵਿਅਕਤੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਹੋਵੇਗੀ। ਸਾਰੀਆਂ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਨੂੰ ਆਪਣੀ ਪੂਰੀ ਸਮਰਥਾ 'ਚੋਂ 50 ਫੀਸਦੀ ਸਵਾਰੀਆਂ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਬੱਸ ਚਾਲਕ ਇਹ ਸੁਨਿਸ਼ਚਿਤ ਕਰਨਗੇ ਕਿ ਕੋਈ ਵੀ ਸਵਾਰੀ ਖੜ੍ਹੀ ਨਾ ਰਹੇ।
ਇੱਕਠਾਂ 'ਤੇ ਪਾਬੰਦੀ
ਸਾਰੇ ਸਮਾਜਿਕ, ਰਾਜਨੀਤਕ, ਧਾਰਮਿਕ ਇੱਕਠ, ਰੋਸ ਤੇ ਮੁਜ਼ਾਹਰੇ ਉਪਰ ਜ਼ਿਲ੍ਹਾ ਜਲੰਧਰ 'ਚ ਪਾਬੰਦੀ ਹੋਵੇਗੀ। ਜਦਕਿ ਵਿਆਹ ਤੇ ਦਾਹ ਸੰਸਕਾਰ 'ਚ ਕ੍ਰਮਵਾਰ 30 ਅਤੇ 20 ਵਿਅਕਤੀਆਂ ਦੇ ਇੱਕਠ ਦੀ ਪ੍ਰਵਾਨਗੀ ਹੋਵੇਗੀ।
ਸਰਕਾਰੀ ਤੇ ਪ੍ਰਾਈਵੇਟ ਦਫਤਰ
ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਟਾਫ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਭਾਵ ਇਕ ਦਿਨ 'ਚ 50 ਫੀਸਦੀ ਤੋਂ ਵੱਧ ਕਰਮਚਾਰੀਆਂ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
 


Deepak Kumar

Content Editor

Related News