SC, ST, OBC. ਮਹਾਂ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜਲਾਲਾਬਾਦ 'ਚ ਰੋਸ ਮਾਰਚ

Tuesday, Aug 13, 2019 - 10:13 AM (IST)

SC, ST, OBC. ਮਹਾਂ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜਲਾਲਾਬਾਦ 'ਚ ਰੋਸ ਮਾਰਚ

ਜਲਾਲਾਬਾਦ (ਸੇਤੀਆ, ਸੁਮਿਤ) - ਐੱਸ.ਸੀ, ਐੱਸ.ਟੀ, ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੀਤੇ ਦਿਨੀਂ ਮਾਨਯੋਗ ਸੁਪਰੀਮਕੋਰਟ ਦੇ ਆਦੇਸ਼ਾਂ 'ਤੇ ਸ੍ਰੀ ਗੁਰੂ ਰਵੀਦਾਸ ਮੰਦਰ ਨੂੰ ਢਾਹੇ ਜਾਣ ਦੇ ਰੋਸ 'ਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਸ਼ਹਿਰ 'ਚ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਇਸ ਮੌਕੇ ਜਥੇਬੰਦੀ ਵਲੋਂ ਕੱਢੇ ਗਏ ਰੋਸ ਮਾਰਚ 'ਚ ਔਰਤਾਂ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ ਅਤੇ ਸੰਘਰਸ਼ ਕਮੇਟੀ 'ਚ ਸ਼ਾਮਲ ਲੋਕਾਂ ਨੇ ਮੁੱਖ ਮਾਰਗ 'ਤੇ ਚੱਕਾ ਜਾਮ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਤੁਗਲਕਾਬਾਦ 'ਚ ਸਥਿੱਤ ਗੁਰੂ ਰਵੀਦਾਸ ਜੀ ਦੇ 600 ਸਾਲ ਪੁਰਾਣੇ ਮੰਦਰ ਨੂੰ ਕੇਂਦਰ ਦੀ ਸਰਕਾਰ ਨੇ ਸਾਜਿਸ਼ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਢਾਹ ਦਿੱਤਾ ਹੈ, ਜੋ ਬਹੁਤ ਮੰਦਭਾਗੀ ਘਟਨਾ ਹੈ।

PunjabKesari

ਉਨ੍ਹਾਂ ਕਿਹਾ ਕਿ ਇਸ ਮੰਦਰ ਨਾਲ ਦੇਸ਼-ਵਿਦੇਸ਼ ਦੀਆਂ ਆਸਥਾਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਨ ਸਮੂਹ ਰਵੀਦਾਸ ਅਤੇ ਵਾਲਮੀਕਿ ਸਮਾਜ ਸਮੂਹ ਸਾਧ ਸੰਗਤ ਦੇਸ਼ ਵਿਦੇਸ਼ ਦੇ ਹਿਰਦੇ ਵਲੂਦਰੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਮੰਦਰ ਦੀ ਸ਼ਾਨ ਪਹਿਲੇ ਦੀ ਤਰ੍ਹਾਂ ਬਰਕਰਾਰ ਰੱਖੀ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ 'ਚ ਸੰਤ ਸਮਾਜ ਅਤੇ ਦਲਿਤ ਭਾਈਚਾਰਾ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ। ਇਸ ਮੌਕੇ ਇਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ 'ਤੇ ਜਾਰੀ ਕੀਤਾ ਗਿਆ, ਜਿਸ 'ਚ ਐੱਸ.ਸੀ., ਐੱਸ.ਟੀ., ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ, ਗੁਰੂ ਰਵੀਦਾਸ ਚੇਤਨ ਸਮਾਜ ਸਭਾ, ਗੁਰੂ ਬਾਲਮੀਕ ਮੰਦਰ, ਆਦਿ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਸਾਇਨ ਕੀਤੇ।  

PunjabKesari


author

rajwinder kaur

Content Editor

Related News