ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਸਰਗਰਮ ਹੋਈ ਪੁਲਸ, ਜਲਾਲਾਬਾਦ ਵਿਖੇ ਵੱਡੀ ਮਾਤਰਾ ''ਚ ਲਾਹਨ ਬਰਾਮਦ

08/02/2020 6:05:30 PM

ਜਲਾਲਾਬਾਦ (ਸੇਤੀਆ,ਟੀਨੂ,ਸੁਮਿਤ,ਜਤਿੰਦਰ,ਨਿਖੰਜ): ਬੀਤੇ ਦਿਨੀਂ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਦੇ ਕਾਰਣ ਲੋਕਾਂ ਦੀ ਹੋਈ ਮੌਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਨਜਾਇਜ਼ ਸ਼ਰਾਬ ਦੀ ਵਿਕਰੀ ਦੇ ਖਿਲਾਫ ਹੋਰ ਸਖ਼ਤ ਹੋ ਗਈ ਹੈ। ਐਤਵਾਰ ਤੜਕਸਾਰ ਡੀ.ਐੱਸ.ਪੀ. ਪਲਵਿੰਦਰ ਸਿੰਘ ਸੰਧੂ ਨੇ ਵੱਖ-ਵੱਖ ਥਾਣਿਆਂ ਤੇ ਐੱਸ.ਐੱਚ.ਓ. ਤੇ ਸਮੇਤ ਪੁਲਸ ਕਰਮਚਾਰੀਆਂ ਤੇ ਐਕਸਾਈਜ ਵਿਭਾਗ ਨਾਲ ਮਿਲਕੇ ਪਿੰਡ ਮਹਾਲਮ 'ਚ ਨਜਾਇਜ਼ ਸ਼ਰਾਬ ਖਿਲਾਫ ਰੇਡ ਕੀਤੀ ਗਈ।

ਇਹ ਵੀ ਪੜ੍ਹੋ:  ਰੋਜ਼ੀ-ਰੋਟੀ ਕਮਾਉਣ ਗਏ ਤਲਵੰਡੀ ਭਾਈ ਦੇ ਨੌਜਵਾਨ ਨੇ ਮਲੇਸ਼ੀਆ 'ਚ ਕੀਤੀ ਖੁਦਕੁਸ਼ੀ

PunjabKesari

ਇਸ ਛਾਪੇਮਾਰੀ ਦੌਰਾਨ 2 ਜਨਾਨੀਆਂ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਜ਼ਾਰਾ ਲੀਟਰ ਲਾਹਨ ਤੇ ਨਾਜਾਇਜ਼ ਸ਼ਰਾਬ ਤੇ ਸ਼ਰਾਬ ਤਿਆਰ ਕਰਨ ਦਾ ਸਾਮਾਨ ਵੀ ਬਰਾਮਦ ਵੀ ਕੀਤਾ। ਨਾਮਜਦਾਂ 'ਚ ਸ਼ਾਮਲ ਅਮਰਜੀਤ ਕੌਰ ਪਤਨੀ ਸੁਰਜੀਤ ਸਿੰਘ ਪਾਸੋਂ 30 ਬੋਤਲਾਂ ਨਾਜਾਇਜ਼ ਸ਼ਰਾਬ, ਨੀਸ਼ਾ ਰਾਣੀ ਪੁੱਤਰੀ ਗੁਰਨਾਮ ਸਿੰਘ ਤੋਂ 50 ਲੀਟਰ ਸ਼ਰਾਬ, ਤੇਜਾ ਸਿੰਘ ਪੁੱਤਰ ਵੀਰ ਸਿੰਘ ਤੋਂ 200 ਲੀਟਰ ਲਾਹਨ ਤੇ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਾਸੋਂ 350 ਲੀਟਰ ਲਾਹਨ ਬਰਾਮਦ ਕੀਤੀ, ਜਿਨ੍ਹਾਂ 'ਚ ਦੋ ਜਨਾਨੀਆਂ ਨੂੰ ਜ਼ਮਾਨਤ ਲੈ ਕੇ ਰਿਹਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਝਬਾਲ 'ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਨੌਜਵਾਨ ਦਾ ਕਤਲ

PunjabKesari

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹਲਕੇ ਦੇ ਪਿੰਡ ਮਹਾਲਮ 'ਚ ਅਕਸਰ ਹੀ ਨਾਜਾਇਜ਼ ਸ਼ਰਾਬ ਨੂੰ ਲੈ ਕੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਪੁਲਸ ਵਲੋਂ ਸਮੇਂ ਸਮੇਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਅਤੇ ਅੱਜ ਵੀ ਪੁਲਸ ਤੇ ਐਕਸਾਈਜ਼ ਵਿਭਾਗ ਵਲੋਂ ਤੜਤਸਾਰ ਰੇਡ ਕਰਦੇ ਹੋਏ ਵੱਡੀ ਮਾਤਰਾ 'ਚ ਲਾਹਨ ਤੇ ਨਜਾਇਜ ਸ਼ਰਾਬ ਬਰਾਮਦ ਕਰਦੇ ਹੋਏ ਦੋ ਔਰਤਾਂ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ 'ਚੋਂ ਜਨਾਨੀਆਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਵਿੱਖ 'ਚ ਵੀ ਪੁਲਸ ਵਲੋਂ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ।


Shyna

Content Editor

Related News