ਨਾਜਾਇਜ਼ ਸ਼ਰਾਬ ਸਣੇ ਕਾਬੂ ਮੁਲਜ਼ਮਾਂ ਨੂੰ ਭੇਜਿਆ ਜੇਲ

Monday, Jul 23, 2018 - 11:42 PM (IST)

ਨਾਜਾਇਜ਼ ਸ਼ਰਾਬ ਸਣੇ ਕਾਬੂ ਮੁਲਜ਼ਮਾਂ ਨੂੰ ਭੇਜਿਆ ਜੇਲ

ਅਬੋਹਰ(ਸੁਨੀਲ)–ਰੇਲਵੇ ਪੁਲਸ ਥਾਣੇ ਦੇ ਮੁਖੀ ਬਰਜਿੰਦਰ ਸਿੰਘ ਦੀ ਅਗਵਾਈ ਹੇਠ ਹੌਲਦਾਰ ਰਾਜੇਸ਼ ਕੁਮਾਰ, ਹੌਲਦਾਰ ਵਧਾਵਾ ਸਿੰਘ ਨੇ ਦੌਰਾਨੇ ਚੈਕਿੰਗ ਇਕ ਨੌਜਵਾਨ ਨੂੰ 13 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫਡ਼ੇ ਗਏ ਮੁਲਜ਼ਮ ਦੀ ਪਛਾਣ ਸੋਨਾ ਕੁਮਾਰ ਪੁੱਤਰ ਮਦਨ ਲਾਲ ਵਾਸੀ ਧਰਮਨਗਰੀ ਅਬੋਹਰ ਦੇ ਰੂਪ ’ਚ ਹੋਈ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਜੇਲ ਭੇਜ ਦੇਣ ਦੇ ਹੁਕਮ ਹੋਏ। ਇਸੇ ਤਰ੍ਹਾਂ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਬੀਤੇ ਦਿਨੀਂ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ’ਤੇ ਇਕ ਵਿਅਕਤੀ ਨੂੰ 9 ਲਿਟਰ ਨਾਜਾਇਜ਼ ਸ਼ਰਾਬ ਸਣੇ   ਕਾਬੂ ਕੀਤਾ ਹੈ। ਫਡ਼ੇ ਗਏ ਮੁਲਜ਼ਮ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਹੌਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਕਿੱਲਿਆਂਵਾਲੀ ਦੇ ਸੇਮ ਨਾਲੇ ਨੇਡ਼ੇ ਗਸ਼ਤ ਕਰ ਰਹੇ ਸਨ। ਮੁਖਬਰ ਦੀ ਸੂਚਨਾ ’ਤੇ ਉਨ੍ਹਾਂ ਉਲਟ ਦਿਸ਼ਾ ਤੋਂ ਆ ਰਹੇ ਗੁਰਵਿੰਦਰ ਸਿੰਘ  ਉਰਫ ਬੱਗੀ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਬੁਰਜਮੁਹਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 9 ਲਿਟਰ  ਨਾਜਾਇਜ਼ ਸ਼ਰਾਬ  ਬਰਾਮਦ ਹੋਈ।  ਇਸੇ  ਤਰ੍ਹਾਂ ਥਾਣਾ ਖੁਈਆਂ ਸਰਵਰ ਦੀ ਪੁਲਸ ਨੇ ਬੀਤੇ ਦਿਨੀਂ  ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸਵਾ 20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਫਡ਼ੇ ਗਏ ਮੁਲਜ਼ਮ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹੌਲਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਪਿੰਡ ਪੰਜਾਵਾ ਦੇ ਨੇਡ਼ੇ ਗਸ਼ਤ ਕਰ ਰਹੇ ਸਨ ਕਿ ਉਲਟ ਦਿਸ਼ਾ ਤੋਂ ਆ ਰਹੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਹਿੰਦੁਮਲਕੋਟ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ ਸਵਾ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।  
 


Related News