ਨਾਭਾ ਜੇਲ ''ਚ ਨਜ਼ਰਬੰਦ ਸਿੱਖ ਕੈਦੀ ਬਲਵਿੰਦਰ ਸਿੰਘ ਰਿਹਾਅ

03/06/2019 6:51:52 PM

ਨਾਭਾ (ਰਾਹੁਲ) : ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ 'ਚ ਨਜ਼ਰਬੰਦ ਭਾਈ ਬਲਵਿੰਦਰ ਸਿੰਘ ਰਿਹਾਅ ਕਰ ਦਿੱਤਾ ਗਿਆ ਹੈ। ਭਾਈ ਬਲਵਿੰਦਰ ਸਿੰਘ 'ਤੇ ਟਾਡਾ ਐਕਟ ਤੋਂ ਇਲਾਵਾ ਹੋਰ ਕਈ ਮਾਮਲੇ ਦਰਜ ਸਨ। ਬਲਵਿੰਦਰ ਸਿੰਘ ਖੁਨਖੂਨਾ ਨੇ ਨਾਭਾ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸਿੱਖ ਰਿਲੀਫ ਸੰਸਥਾ ਦਾ ਧੰਨਵਾਦ ਕੀਤਾ ਹੈ। ਭਾਈ ਬਲਵਿੰਦਰ ਸਿੰਘ ਨੇ ਪੁਲਸ ਵੱਲੋ ਉਨ੍ਹਾਂ ਨਾਲ ਕੀਤੇ ਧੱਕੇ ਦੀ ਹੱਡ-ਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਉੱਪਰ 6 ਸਾਲਾ ਦੀ ਉਮਰ 'ਚ ਟਾਡਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ। 
ਉਨ੍ਹਾਂ ਨੂੰ ਜੇਲ ਤੋਂ ਲੈਣ ਲਈ ਸਿੱਖ ਰਿਲੀਫ ਦੇ ਭਾਈ ਪਰਮਿੰਦਰ ਸਿੰਘ ਅਮਲੋਹ, ਭਾਈ ਜਸਵਿੰਦਰ ਸਿੰਘ ਅਨੰਦਪੁਰ, ਭਾਈ ਖੁਨਖੂਨਾ ਦੇ ਪੁੱਤਰ ਹਰਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਬਲਵਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਭਾਈ ਬਲਵਿੰਦਰ ਸਿੰਘ 'ਤੇ ਪੁਲਸ ਨੇ 13/06/1999 ਨੂੰ ਗ੍ਰਿਫਤਾਰ ਕਰਕੇ ਅਤੇ ਮਿਤੀ 17/06/1999 ਨੂੰ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦਾ ਪਰਚਾ ਦਰਜ ਕੀਤਾ ਸੀ। ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਜੇਲ ਭੇਜ ਦਿੱਤਾ ਗਿਆ। 
ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਲਵਿੰਦਰ ਸਿੰਘ ਦਾ ਜਨਮ ਸਰਟੀਫਿਕੇਟ ਵੇਖਦਿਆਂ ਪੁਲਸ ਨੂੰ ਝਾੜ ਪਾਈ ਕਿ ਇਕ 6 ਸਾਲ ਦੇ ਬੱਚੇ ਕੋਲ ਏ. ਕੇ 47 ਕਿਵੇਂ ਆ ਗਈ ਅਤੇ ਉਸਨੇ ਇਸ ਨਾਲ ਕਤਲ ਕਿਵੇਂ ਕਰ ਦਿੱਤਾ। ਬੰਦੀ ਸਿੰਘਾਂ ਦੀ ਰਿਹਾਈ ਅਤੇ ਭਲਾਈ ਲਈ ਯਤਨਸ਼ੀਲ ਸੰਸਥਾ ਸਿੱਖ ਰਿਲੀਫ਼ ਯੂ. ਕੇ. ਵੱਲੋਂ ਭਾਈ ਬਲਵਿੰਦਰ ਸਿੰਘ ਖੁਨਖੂਨਾ ਦੇ ਮਾਮਲੇ ਦੀ ਪੈਰਵੀ ਕੀਤੀ ਗਈ ਅਤੇ ਪਰਿਵਾਰ ਨੂੰ ਮਹੀਨਾਵਰ ਮੱਦਦ ਭੇਜੀ ਜਾਂਦੀ ਰਹੀ ਹੈ।


Gurminder Singh

Content Editor

Related News