ਅੱਧੀ ਰਾਤ ਨੂੰ ਘਰ ਅੰਦਰੋਂ ਆ ਰਹੀਆਂ ਸੀ ਕੁੜੀ ਦੀਆਂ ਚੀਕਾਂ, ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਡੇ ਹੋਸ਼
Thursday, Dec 05, 2024 - 06:32 PM (IST)
ਨਾਭਾ (ਰਹਾਲੁ) : ਨਾਭਾ ਦੀ ਵਿਕਾਸ ਕਲੋਨੀ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਅਨੂ ਨਾਮ ਦੀ 25 ਸਾਲਾ ਲੜਕੀ ਦਾ ਘਰ ਵਿਚ ਹੀ ਕਤਲ ਕਰ ਦਿੱਤਾ ਗਿਆ। ਦੇਰ ਰਾਤ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਵਿਚ ਡੈਡ ਹਾਊਸ ਵਿਚ ਰਖਵਾ ਦਿੱਤਾ। ਪ੍ਰਤੱਖਦਰਸ਼ੀਆ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਇਨ੍ਹਾਂ ਦੇ ਘਰ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਆਈਆਂ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਵਿਚ ਉਹ ਇਕੱਲੀ ਸੀ ਅਤੇ ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜਾਇਜ਼ ਸਬੰਧ ਕਿਸੇ ਵਿਅਕਤੀ ਨਾਲ ਸਨ ਅਤੇ ਲੜਕੀ ਅਕਸਰ ਹੀ ਆਪਣੀ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਇਮਰੀ ਸਕੂਲ 'ਚ ਮਚੀ ਹਾਹਾਕਾਰ, ਘਟਨਾ ਦੇਖ ਕੰਬ ਗਿਆ ਸਾਰਾ ਪਿੰਡ
ਲੜਕੀ ਨੂੰ ਪ੍ਰੇਮ ਸਬੰਧਾਂ ਵਿਚ ਰੋੜਾ ਸਮਝਦੇ ਹੋਏ ਮਾਂ ਦਾ ਆਸ਼ਕ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਰਫੂ ਚੱਕਰ ਹੋ ਗਿਆ। ਗੁਆਂਢੀਆਂ ਨੇ ਹੀ ਰਾਤ ਨੂੰ ਪੁਲਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਸ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਈ ਤਾਂ ਪੁਲਸ ਵੀ ਹੈਰਾਨ ਰਹਿ ਗਈ ਕਿਉਂਕਿ ਲੜਕੀ ਅਨੂ ਦੀ ਲਾਸ਼ ਘਰ ਦੇ ਅੰਦਰ ਖੂਨ ਨਾਲ ਲੱਥ ਪੱਥ ਪਈ ਸੀ। ਇਸ ਘਟਨਾ ਤੋਂ ਬਾਅਦ ਤੜਕਸਾਰ ਮ੍ਰਿਤਕ ਅਨੂ ਦੀ ਮਾਤਾ ਅਰੁਣਾ ਦੇਵੀ ਗੁਆਂਢੀਆਂ ਦੇ ਘਰ ਆ ਕੇ ਇੰਝ ਅਣਜਾਣ ਬਣ ਕੇ ਬੈਠ ਗਈ ਜਿਵੇਂ ਉਸ ਨੂੰ ਕੁਝ ਪਤਾ ਹੀ ਨਹੀਂ, ਪਰ ਸੂਤਰ ਦੱਸਦੇ ਹਨ ਕਿ ਉਸ ਨੂੰ ਇਸ ਘਟਨਾਕ੍ਰਮ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਜਿਸ ਦੇ ਚੱਲਦੇ ਉਹ ਵਾਰਦਾਤ ਤੋਂ ਪਹਿਲਾਂ ਹੀ ਘਰੋਂ ਚਲੀ ਗਈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ
ਪ੍ਰਤੱਖਦਰਸ਼ੀ ਗੁਆਂਢੀ ਭਲਇੰਦਰ ਸਿੰਘ ਨੇ ਦੱਸਿਆ ਕਿ ਜਦੋਂ ਘਰ ਅੰਦਰੋਂ ਕੂਕਾਂ ਦੀ ਆਵਾਜ਼ ਆਈ ਅਤੇ ਅਸੀਂ ਗੇਟ ਖੜਕਾਇਆ ਅਤੇ ਗੇਟ ਨਹੀਂ ਖੋਲਿਆ ਅਤੇ ਫਿਰ ਬਾਅਦ ਵਿਚ ਅਸੀਂ ਦੇਰ ਰਾਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਦੋਂ ਗੇਟ ਤੋੜ ਕੇ ਅੰਦਰ ਦੇਖਿਆ ਤਾਂ ਸਾਰੇ ਹੱਕੇ-ਬੱਕੇ ਰਹਿ ਗਏ ਕਿਉਂਕਿ ਅਨੂ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਖੂਨ ਨਾਲ ਲੱਥ ਪੱਥ ਪਈ ਸੀ। ਇਸ ਮੌਕੇ ਜਦੋਂ ਮ੍ਰਿਤਕ ਅਨੂ ਦੀ ਮਾਤਾ ਅਰੁਣਾ ਦੇਵੀ ਨਾਲ ਗੱਲ ਕੀਤੀ ਤਾਂ ਉਸ ਨੇ ਸਫਾਈ ਦਿੰਦੇ ਹੋਏ ਕਿਹਾ ਮੈਂ ਤਾਂ ਆਪਣੀ ਲੜਕੀ ਦੇ ਘਰ ਗਈ ਹੋਈ ਸੀ। ਮੈਂ ਸਵੇਰੇ ਹੀ ਆਈ ਹਾਂ ਮੈਨੂੰ ਘਰ ਆ ਕੇ ਇਸ ਘਟਨਾ ਦਾ ਪਤਾ ਲੱਗਾ ਹੈ। ਇਸ ਮੌਕੇ ਜਦੋਂ ਉਸ ਤੋਂ ਪੁੱਛਿਆ ਕਿ ਇੱਥੇ ਕੋਈ ਵਿਅਕਤੀ ਤੁਹਾਡੇ ਘਰ ਆਉਂਦਾ ਸੀ ਤਾਂ ਉਸ ਨੇ ਕਿਹਾ ਕਿ ਇੱਥੇ ਕੋਈ ਵਿਅਕਤੀ ਨਹੀਂ ਆਉਂਦਾ ਸੀ ਕਿਉਂਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਲੜਕੇ ਦੀ ਐਕਸੀਡੈਂਟ ਵਿਚ ਮੌਤ ਹੋ ਚੁੱਕੀ ਹੈ ਅਤੇ ਅਸੀਂ ਦੋਵੇਂ ਮਾਂਵਾਂ ਧੀਆਂ ਘਰ ਵਿਚ ਇਕੱਲਈਆਂ ਰਹਿੰਦੀਆਂ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਵਾਧਾ
ਇਸ ਮੌਕੇ ਨਾਭਾ ਕੋਤਵਾਲੀ ਦੇ ਐੱਸਐੱਚਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਪਤਾ ਲੱਗਦਾ ਕਿ ਲੜਕੀ ਅਨੂ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਅਰੁਣਾ ਦੇਵੀ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਲੜਕੀ ਦਾ ਕਤਲ ਹੋਇਾ, ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਹਾਂ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e