ਦੀਨਾਨਗਰ ਦੇ ਪਿੰਡ ''ਚ ਪੰਜਾਬ ਕੇਸਰੀ ਗਰੁੱਪ ਨੇ ਵੰਡੀ ਰਾਹਤ ਸਮੱਗਰੀ (ਵੀਡੀਓ)

Wednesday, Dec 19, 2018 - 12:46 PM (IST)

ਦੀਨਾਨਗਰ (ਦੀਪਕ ਕੁਮਾਰ) - ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਵਲੋਂ ਭੇਜਿਆ ਗਿਆ 487ਵਾਂ ਰਾਹਤ ਸਮਗਰੀ ਟਰੱਕ ਦੀਨਾਨਗਰ ਦੇ ਪਿੰਡ ਚੰਡੀਗੜ੍ਹ 'ਚ ਰਹਿ ਰਹੇ ਜ਼ਰੂਰਤਮੰਦ ਪਰਿਵਾਰਾਂ 'ਚ ਵੰਡਿਆਂ ਗਿਆ। ਇਸ ਸਬੰਧੀ ਪੰਜਾਬ ਕੇਸਰੀ ਗਰੁੱਪ ਤੋਂ ਵਰਿੰਦਰ ਸ਼ਰਮਾ ਯੋਗੀ ਨੇ ਦੱਸਿਆ ਕਿ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਦੀ ਅਗਵਾਈ 'ਚ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਰਹੇ ਹਨ। ਉਥੇ ਹੀ ਦੀਨਾਨਗਰ ਦੇ ਐੱਸ. ਐੱਚ.ਓ. ਬਲਦੇਵ ਸ਼ਰਮਾ ਨੇ ਪੰਜਾਬ ਕੇਸਰੀ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। 

ਸਰਹੱਦੀ ਇਲਾਕਿਆਂ 'ਚ ਰਹਿ ਰਹੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵਲੋਂ ਇਹ ਮੁਹਿੰਮ ਬੀਤੇ 20 ਸਾਲ ਤੋਂ ਚਲਾਈ ਜਾ ਰਹੀ ਹੈ ਤੇ ਇਸ ਮੁਹਿੰਮ ਤਹਿਤ ਪੰਜਾਬ ਦੇ ਹੋਰਨਾਂ ਰਾਜਾਂ ਦੇ ਸਮਾਜ ਸੇਵੀਆਂ ਵਲੋਂ ਲੋੜਵੰਦਾਂ ਦੀ ਮਦਦ ਲਈ ਯੋਗਦਾਨ ਪਾਇਆ ਜਾ ਰਿਹਾ ਹੈ।


Related News