ਮੀਂਹ ਨਾਲ ਜਲ-ਥਲ ਹੋਇਆ ਪੰਜਾਬ, ਪਟਿਆਲਾ ’ਚ ਪ੍ਰਸ਼ਾਸਨ ਨੇ ਮਦਦ ਲਈ ਸੱਦੀ ਫ਼ੌਜ

Monday, Jul 10, 2023 - 09:40 AM (IST)

ਮੀਂਹ ਨਾਲ ਜਲ-ਥਲ ਹੋਇਆ ਪੰਜਾਬ, ਪਟਿਆਲਾ ’ਚ ਪ੍ਰਸ਼ਾਸਨ ਨੇ ਮਦਦ ਲਈ ਸੱਦੀ ਫ਼ੌਜ

ਪ‌ਟਿਆਲਾ (ਪਰਮੀਤ): ਪਟਿਆਲਾ ਜ਼ਿਲ੍ਹੇ ਵਿਚ ਪ੍ਰਸ਼ਾਸਨ ਨੇ ਮਦਦ ਵਾਸਤੇ ਫੌਜ ਸੱਦ ਲਈ ਹੈ। ਜਿਥੇ ਅੱਧੀ ਰਾਤ ਨੂੰ ਫੌਜ ਨੇ ਰਾਜਪੁਰਾ ਦੇ ਚਿਤਕਾਰਾ ਯੂਨੀਵਰਸਿਟੀ ਵਿਚ ਫਸੇ 2 ਹਜ਼ਾਰ ਵਿਦਿਆਰਥੀਆਂ ਨੂੰ ਕੱਢਿਆ, ਉਥੇ ਹੀ ਫੌਜ ਪ੍ਰਸ਼ਾਸਨ ਦੇ ਨਾਲ ਡੱਟ ਕੇ ਚਲ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਏ. ਡੀ. ਸੀ. ਗੁਰਪ੍ਰੀਤ ਸਿੰਘ ਥਿੰਦ, ਐੱਸ. ਡੀ. ਐੱਮ. ਚਰਨਜੀਤ ਸਿੰਘ ਸਮੇਤ ਹੋਰ ਅਫਸਰ ਅੱਧੀ ਰਾਤ ਤੱਕ ਫੀਲਡ ਵਿਚ ਡਟੇ ਰਹੇ। ਰਾਤ ਡੇਢ ਵਜੇ ਦੇ ਕਰੀਬ ਐੱਸ. ਡੀ. ਐੱਮ. ਨੇ ਅਰਾਈਂ ਮਾਜਰਾ ਵਿਚ ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਘਰ ਛੱਡ ਕੇ ਪ੍ਰਸ਼ਾਸਨ ਵੱਲੋਂ ਪ੍ਰੇਮ ਬਾਗ ਪੈਲੇਸ ਵਿਚ ਬਣਾਏ ਸ਼ੈਲਟਰ ਹੋਮ ਵਿਚ ਠਹਿਰਣ ਲਈ ਪ੍ਰੇਰਿਤ ਕੀਤਾ। ਲੋਕਾਂ ਦੇ ਪਸ਼ੂਆਂ ਦੀ ਸੰਭਾਲ ਮੰਡੀ ਵਿਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮੀਂਹ ਨੇ ਮਚਾਈ ਤਬਾਹੀ, 31 ਮੌਤਾਂ

PunjabKesari

ਜ਼ਿਲ੍ਹੇ ਵਿਚ ਦੇਰ ਰਾਤ ਤੋਂ ਲਗਾਤਾਰ ਮੀਂਹ ਜਾਰੀ ਹੈ ਤੇ ਪਿਛੋਂ ਪਹਾੜੀ ਇਲਾਕਿਆਂ ਤੋਂ ਆਏ ਪਾਣੀ ਕਾਰਨ ਜ਼ਿਲ੍ਹੇ ਵਿਚ ਪੈਂਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ’ਤੇ ਵਹਿ ਰਹੀਆਂ ਹਨ। ਡਰੇਨੇਜ ਵਿਭਾਗ ਦੀ ਸਵੇਰੇ 8.00 ਵਜੇ ਤੱਕ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ ਸਰਾਲਾਂ ਕਲਾਂ ਵਿਚ ਘੱਗਰ ਵਿਚ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ, ਜਦੋਂ ਕਿ ਪਾਣੀ 18.20 ਫੁੱਟ ’ਤੇ ਵਹਿ ਰਿਹਾ ਹੈ। ਸਨੋਲੀਆਂ ਵਿਚ ਪੱਚੀਸ ਦਰਾਂ ਵਿਚ ਖ਼ਤਰੇ ਦਾ ਪੱਧਰ 12 ਫੁੱਟ ਹੈ, ਜਦੋਂ ਕਿ ਪਾਣੀ 14 ਫੁੱਟ ’ਤੇ ਵਹਿ ਰਿਹਾ ਹੈ। ਪਟਿਆਲਾ ਪਹੇਵਾ ਰੋਡ ’ਤੇ ਟਾਂਗਰੀ ਨਦੀ ’ਤੇ ਖ਼ਤਰੇ ਦਾ ਪੱਧਰ 12 ਫੁੱਟ ਹੈ, ਜਦੋਂ ਕਿ ਪਾਣੀ 13.5 ਫੁੱਟ ’ਤੇ ਵਹਿ ਰਿਹਾ ਹੈ। ਇਸੇ ਰੋਡ ’ਤੇ ਵਗਦੀ ਮਾਰਕੰਡੀ ਨਦੀ ਵਿਚ ਖ਼ਤਰੇ ਦਾ ਪੱਧਰ 20 ਫੁੱਟ ਹੈ, ਜਦੋਂ ਕਿ ਪਾਣੀ 22 ਫੁੱਟ ’ਤੇ ਵਹਿ ਰਿਹਾ ਹੈ। ਪ‌ਟਿਆਲਾ-ਰਾਜਪੁਰਾ ਰੋਡ ’ਤੇ ਪਟਿਆਲਾ ਨਦੀ ਵਿਚ ਖ਼ਤਰੇ ਦਾ ਨਿਸ਼ਾਨ 12 ਫੁੱਟ ਹੈ, ਜਦੋਂ ਕਿ ਪਾਣੀ 13.90 ਫੁੱਟ ’ਤੇ ਵਹਿ ਰਿਹਾ ਹੈ। ਢਕਾਂਸੂ ਨਾਲੇ ਵਿਚ ਖ਼ਤਰੇ ਦਾ ਪੱਧਰ 10 ਫੁੱਟ ਹੈ, ਜਦੋਂ ਕਿ ਪਾਣੀ 18 ਫੁੱਟ ’ਤੇ ਵਹਿ ਰਿਹਾ ਹੈ।

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

PunjabKesari

ਡੀ. ਸੀ. ਦੀ ਅਪੀਲ

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇਰ ਰਾਤ ਤੱਕ ਫੀਲਡ ਵਿਚ ਡਟਣ ਮਗਰੋਂ ਸਵੇਰੇ 7.00 ਵਜੇ ਤੋਂ ਫਿਰ ਫੀਲਡ ਵਿਚ ਨਿਤਰੇ ਹਨ। ਉਹਨਾਂ ਵਿਧਾਇਕ ਅਜੀਤਪਾਲ ਕੋਹਲੀ ਦੇ ਨਾਲ ਰਲ ਕੇ ਗੋਪਾਲ ਕਲੌਨੀ ਦਾ ਦੌਰਾ ਕੀਤਾ, ਜਿਥੇ ਪਾਣੀ ਭਰ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਮੁਸ਼ਕਿਲ ਵਿਚ ਉਹਨਾਂ ਨਾਲ ਸੰਪਰਕ ਕਰਨ ਜਾਂ ਫਿਰ ਹੈਲਪਲਾਈਨ 0175-2311321 ’ਤੇ ਸੰਪਰਕ ਕਰਨ। ਉਹਨਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਅਸੀਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ ਤੇ ਟੀਮਾਂ ਗੋਪਾਲ ਕਲੌਨੀ, ਸਨੀ ਐਨਕਲੇਵ, ਰਾਜਪੁਰਾ ਸਰਾਲਾ ਕਲਾਂ ਤੇ 30 ਪਿੰਡਾਂ ਤੋਂ ਇਲਾਵਾ ਦੇਵੀਗੜ੍ਹ ਤੇ ਪਾਤੜਾਂ ਵਿਚ ਕੰਮ ਕਰ ਰਹੀਆਂ ਹਨ। ਪਹਾੜਾਂ ’ਤੇ ਪਏ ਮੀਂਹ ਦਾ ਪਾਣੀ ਪਟਿਆਲਾ ਵਿਚ ਆਇਆ ਹੈ ਪਰ ਵੱਡੀ ਨਦੀ ਵਿਚ ਕੋਈ ਪਾੜ ਨਹੀਂ ਪਿਆ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News