ਰਾਸ਼ਨ ਕਾਰਡ ਧਾਰਕ ਕਰ ਲੈਣ ਜਲਦੀ, ਰਹਿ ਗਏ ਸਿਰਫ...
Saturday, Mar 29, 2025 - 10:49 AM (IST)

ਭੀਖੀ (ਤਾਇਲ) : ਖ਼ੁਰਾਕ ਤੇ ਸਪਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਡਿਪੂ ਹੋਲਡਰਾਂ ਵੱਲੋਂ ਰਾਸ਼ਨ ਕਾਰਡ ਧਾਰਕਾਂ ਦੀ ਆਰੰਭੀ ਕੇ. ਵਾਈ. ਸੀ. ਦੀ ਸਮਾਂ ਹੱਦ 31 ਮਾਰਚ ਨੂੰ ਖ਼ਤਮ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਡਿਪੂ ਹੋਲਡਰਾਂ ਵੱਲੋਂ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜਨਤਕ ਥਾਵਾਂ ’ਤੇ ਕੈਂਪ ਲਗਾ ਕੇ ਕੇ. ਵਾਈ. ਸੀ. ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਖ਼ਪਤਕਾਰ ਦਾ ਨੁਕਸਾਨ ਨਾ ਹੋਵੇ ਪਰ ਡਿਪੂ ਹੋਲਡਰਾਂ ’ਚ ਇਸ ਗੱਲ ਦਾ ਰੋਸ ਵੀ ਹੈ ਕਿ ਕੇ. ਵਾਈ. ਸੀ. ਕਰਨ ਲਈ ਲੋੜੀਂਦੀਆਂ ਵਿਭਾਗੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਅਤੇ ਨਾ ਹੀ ਇਟਰਨੈੱਟ ਅਤੇ ਉਜਰਤ ਆਦਿ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਧੀ ਦੇ ਜਨਮਦਿਨ 'ਤੇ CM ਮਾਨ ਨੇ ਗੁਰਦਾਸ ਮਾਨ ਨਾਲ ਪਾਇਆ ਭੰਗੜਾ, ਬੱਝ ਗਿਆ ਰੰਗ (ਵੀਡੀਓ)
ਇਸ ਮੌਕੇ ਡਿਪੂ ਹੋਲਡਰ ਯੂਨੀਅਨ ਭੀਖੀ ਨੇ ਮੰਗ ਕੀਤੀ ਹੈ ਕਿ ਡਿਪੂ ਹੋਲਡਰਾਂ ਨੂੰ ਬਣਦੀ ਉਜਰਤ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾਣ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ! ਖ਼ਪਤਕਾਰਾਂ ਕੋਲ ਸਿਰਫ...
ਉੱਧਰ ਦੂਜੇ ਪਾਸੇ ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਨਰੇਸ਼ ਜਿੰਦਲ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਾਸ਼ਨ ਕਾਰਡਾ ਦੀ ਕੇ. ਵਾਈ. ਸੀ. 31 ਮਾਰਚ ਤਕ ਨੇੜੇ ਦੇ ਕੈਂਪ ਜਾਂ ਰਾਸ਼ਨ ਡਿਪੂ ਹੋਲਡਰ ਕੋਲ ਜਾ ਕੇ ਕਰਵਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8