ਨਾਜਾਇਜ਼ ਥਡ਼੍ਹੇ ਢਾਹੇ

Friday, Jun 22, 2018 - 02:15 AM (IST)

ਨਾਜਾਇਜ਼ ਥਡ਼੍ਹੇ ਢਾਹੇ

ਸ੍ਰੀ ਮੁਕਤਸਰ ਸਾਹਿਬ,   (ਪਵਨ, ਦਰਦੀ) - ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਸਕੂਲ ਵਾਲੀ ਗਲੀ ’ਚ ਵੱਖ-ਵੱਖ ਘਰਾਂ ਵੱਲੋਂ ਬਣਾਏ ਗਏ ਥਡ਼੍ਹਿਆਂ ਨੂੰ ਢਾਹਿਆ ਗਿਆ। ਕੌਂਸਲ ਦੇ ਐੱਮ. ਈ. ਪ੍ਰਲਾਦ ਕੁਮਾਰ ਦੀ ਅਗਵਾਈ ’ਚ ਟੀਮ ਗਊਸ਼ਾਲਾ ਵਾਲੀ ਗਲੀ ਵਿਚ ਪਹੁੰਚੀ।  ਜ਼ਿਕਰਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਕਈ ਗਲੀ ਵਾਸੀ ਕੌਂਸਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ ਕਿ ਇਹ ਗਲੀ, ਜੋ ਕਿ ਟਿੱਬੀ ਸਾਹਿਬ ਰੋਡ ਨੂੰ ਕੋਟਲੀ ਰੋਡ ਨਾਲ ਮਿਲਾਉਂਦੀ ਹੈ, ਵਿਚੋਂ ਲੰਘਦਿਆਂ ਅਕਸਰ ਹੀ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਈ ਘਰ ਵਾਲਿਅਾਂ ਨੇ ਘਰਾਂ ਦੇ ਅੱਗੇ ਕਈ ਫੁੱਟ ਅੱਗੇ ਤੱਕ ਗਲੀ ਦੀ ਜਗ੍ਹਾ ਵਿਚ ਥਡ਼੍ਹੇ ਬਣਾ ਹੋਏ ਹਨ, ਜਿਸ ਨਾਲ ਗਲੀ ’ਚੋਂ ਵਾਹਨ ਲੰਘਾਉਣਾ ਅੌਖਾ ਹੈ। ਅੱਜ ਇਸ ਕਾਰਵਾਈ ਮੌਕੇ ਜੇ. ਈ. ਨਵਦੀਪ ਗਰੋਵਰ, ਵਿਜੈ ਕੁਮਾਰ, ਇੰਸਪੈਕਟਰ ਜਗਸੀਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ ਬਰਾਡ਼ ਸੈਨੇਟਰੀ ਇੰਸਪੈਕਟਰ ਆਦਿ ਹਾਜ਼ਰ ਸਨ। 


Related News