ਡੇਹਲੇਵਾਲ-ਨਦਾਮਪੁਰ ਨਹਿਰ ਨੇੜਿਓਂ ਮਿਲੀ 40 ਲੀਟਰ ਲਾਹਣ

Tuesday, Jul 23, 2024 - 10:17 AM (IST)

ਭਵਾਨੀਗੜ੍ਹ (ਕਾਂਸਲ):- ਸਥਾਨਕ ਪੁਲਸ ਵੱਲੋਂ ਨਹਿਰ ਨੜਿਓਂ 40 ਲੀਟਰ ਲਾਹਣ ਬਰਾਮਦ ਕਰਕੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਦੇ ਥਾਣੇਦਾਰ ਹਰਿੰਦਰ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਫੁੰਮਣਵਾਲ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਡੇਹਲੇਵਾਲ ਤੋਂ ਨਦਾਮਪੁਰ ਸਾਇਡ ਨੂੰ ਜਾਂਦੀ ਨਹਿਰ ਨੇੜੇ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਨਜਾਇਜ਼ ਸ਼ਰਾਬ ਕੱਢਣ ਲਈ ਲਾਹਣ ਦਾ ਡਰੰਮ ਦੱਬਿਆ ਹੋਇਆ ਹੈ। ਜਿਥੇ ਬਹੁਤ ਬਦਬੂ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - Gym ਜਾਣ ਦੇ ਬਹਾਨੇ ਘਰੋਂ ਲੈ ਗਏ 3 ਦੋਸਤ, ਹੱਥ ਬੰਨ੍ਹ ਕੇ ਸਿਰ ’ਤੇ ਮਾਰੀ ਗੋਲ਼ੀ

ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਪੁਲਸ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ 40 ਲੀਟਰ ਲਾਹਣ ਬਰਾਮਦ ਕਰਕੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News