ਦਿਨ-ਦਿਹਾੜੇ ਆਈਲੈਟਸ ਸੈਂਟਰ 'ਤੇ ਸ਼ਰੇਆਮ ਗੁੰਡਾਗਰਦੀ, ਚੱਲੀਆਂ ਗੋਲੀਆਂ, cctv 'ਚ ਕੈਦ ਹੋਈ ਪੂਰੀ ਵਾਰਦਾਤ

Friday, Jun 06, 2025 - 06:05 PM (IST)

ਦਿਨ-ਦਿਹਾੜੇ ਆਈਲੈਟਸ ਸੈਂਟਰ 'ਤੇ ਸ਼ਰੇਆਮ ਗੁੰਡਾਗਰਦੀ, ਚੱਲੀਆਂ ਗੋਲੀਆਂ, cctv 'ਚ ਕੈਦ ਹੋਈ ਪੂਰੀ ਵਾਰਦਾਤ

ਬਟਾਲਾ (ਗੁਰਪ੍ਰੀਤ)- ਬਟਾਲਾ ਦੇ ਭੀੜ ਵਾਲੇ ਇਲਾਕੇ ਦੇ ਹੰਸਲੀ ਪੁਲ ਦੇ ਨੇੜੇ ਆਈਲੈਟਸ ਸੈਂਟਰ ਵਿਚ ਸ਼ਰੇਆਮ ਗੁੰਡਾਗਰਦੀ ਵੇਖੀ ਗਈ। ਦਰਅਸਲ ਕੁਝ ਨੌਜਵਾਨਾਂ ਨੇ ਆਈਲੈਟਸ ਸੈਂਟਰ 'ਚ ਦਾਖਲ ਹੋ ਕੇ ਮਾਲਕ ਨਾਲ ਪਹਿਲਾ ਬਹਿਸਬਾਜ਼ੀ ਕੀਤੀ ਅਤੇ ਦੇਖਦੇ-ਦੇਖਦੇ ਉਨ੍ਹਾਂ ਨੌਜਵਾਨ ਨੇ ਉਸ ਸੈਂਟਰ ਦੇ ਮਾਲਕ 'ਤੇ ਹਮਲਾ ਵੀ ਕਰ ਦਿੱਤਾ।

ਇਹ ਵੀ ਪੜ੍ਹੋ-   ਨੌਜਵਾਨ ਨੇ ਠਾਠਾਂ ਮਾਰਦੇ ਪਾਣੀ 'ਚ ਮਾਰੀ ਛਾਲ, ਘਟਨਾ ਤੋਂ ਪਹਿਲਾਂ ਵੀਡੀਓ ਬਣਾ ਕੀਤਾ ਵੱਡਾ ਖੁਲਾਸਾ

 ਸੈਂਟਰ ਮਾਲਕ ਦੀਪਕ ਕੁਮਾਰ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੇ ਸੈਂਟਰ 'ਤੇ ਬੈਠੇ ਸਨ ਤਾਂ ਅਚਾਨਕ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਸੈਂਟਰ 'ਤੇ ਹਮਲਾ ਕਰ ਦਿੱਤਾ। ਪਹਿਲਾਂ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਾਇਰ ਵੀ ਕੀਤੇ ਅਤੇ ਜਦ ਉਨ੍ਹਾਂ ਨੇ ਆਪਣੇ ਬਚਾਅ ਲਈ ਆਪਣੀ ਲਾਇਸੈਂਸ ਪਿਸਤੌਲ ਨਾਲ ਫਾਇਰ ਕੀਤਾ ਤਾਂ ਹਮਲਾ ਕਰਨ ਵਾਲੇ ਨੌਜਵਾਨ ਨੇ ਉਨ੍ਹਾਂ ਕੋਲੋਂ ਪਿਸਤੌਲ ਵੀ ਖੋਹ ਲਿਆ ਅਤੇ ਮੌਕੇ 'ਤੇ ਫ਼ਰਾਰ ਹੋ ਗਏ । ਉੱਥੇ ਹੀ ਇਸ ਮਾਮਲੇ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ । 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਖ਼ਤਰਨਾਕ ਹਥਿਆਰਾਂ ਨਾਲ ਦੋ ਤਸਕਰ ਗ੍ਰਿਫ਼ਤਾਰ

ਇਸ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਛੋਟੀ ਜਿਹੀ ਵਜ੍ਹਾ ਹੈ। ਦੋ ਦਿਨ ਪਹਿਲਾਂ ਉਨ੍ਹਾਂ ਦੀ ਪ੍ਰਾਈਵੇਟ ਪਾਰਕਿੰਗ ਵਿਚ ਕੋਈ ਐਕਟਿਵਾ ਲੱਗਾ ਗਿਆ ਸੀ ਅਤੇ ਜਦ ਕਾਫ਼ੀ ਸਮੇਂ ਤੱਕ ਲੈਣ ਨਹੀਂ ਆਇਆ ਤਾਂ ਉਨ੍ਹਾਂ ਨੇ ਐਕਟਿਵਾ ਨੂੰ ਆਪਣੇ ਕੋਲ ਰੱਖ ਲਿਆ, ਜਦਕਿ ਬਾਅਦ 'ਚ  ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਐਕਟਿਵਾ ਵੀ ਦੇ ਦਿੱਤੀ। ਇਸ ਗੱਲ ਨੂੰ ਲੈ ਕੇ ਰੰਜਿਸ਼ ਰੱਖ ਅੱਜ ਉਨ੍ਹਾਂ 'ਤੇ ਇਹ ਹਮਲਾ ਕੀਤਾ ਗਿਆ ਹੈ ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ

ਉਨ੍ਹਾਂ ਦੱਸਿਆ ਜਿੱਥੇ ਇਹ ਤਕਰਾਰ ਹੋਈ ਤੇ ਫਾਇਰ ਹੋਏ ਹਨ ਉੱਥੇ ਆਈਲੈਟਸ ਸੈਂਟਰ ਅਤੇ ਰੈਸਟੋਰੈਂਟ ਵੀ ਹੈ ਅਤੇ ਮੁੱਖ ਆਵਾਜਾਈ ਵਾਲੀ ਸੜਕ ਅਤੇ ਇਲਾਕਾ ਹੈ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ । ਉਧਰ ਪੁਲਸ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਫਾਇਰਿੰਗ ਦੀ ਵਾਰਦਾਤ ਹੋਈ ਹੈ ਅਤੇ ਉਨ੍ਹਾਂ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਤਸਵੀਰਾਂ ਵੀ ਖੰਗਾਲੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News