ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ ''ਤੇ ਪਤਨੀ ਦਾ ਕੀਤਾ ਅਜਿਹਾ ਹਾਲ

Tuesday, Feb 16, 2021 - 10:47 AM (IST)

ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ ''ਤੇ ਪਤਨੀ ਦਾ ਕੀਤਾ ਅਜਿਹਾ ਹਾਲ

ਲੁਧਿਆਣਾ (ਜ.ਬ.) : ਇੱਥੇ ਇਕ ਪਤੀ ਨੇ ਉਸ ਵੇਲੇ ਦਰਿੰਦਗੀ ਦੀਆਂ ਹੱਦਾਂ ਟੱਪ ਛੱਡੀਆਂ, ਜਦੋਂ ਪਤਨੀ ਨੇ ਉਸ ਦੀ ਸੈਕਸ ਦੀ ਮੰਗ ਪੂਰੀ ਨਾ ਕੀਤੀ ਤਾਂ ਪਤੀ ਨੇ ਬੈਟ ਨਾਲ ਕੁੱਟ-ਕੁੱਟ ਕੇ ਉਸ ਦੀ ਬਾਂਹ ਤੋੜ ਦਿੱਤੀ। ਪੀੜਤ ਪਤਨੀ ਨੇ ਪਤੀ ਖ਼ਿਲਾਫ਼ ਕੁੱਟਮਾਰ ਦਾ ਮੁਕੱਦਮਾ ਦਰਜ ਕਰਵਾਇਆ ਹੈ। ਘਟਨਾ ਇਕ ਹਫ਼ਤਾ ਪਹਿਲਾਂ ਸਲੇਮ ਟਾਬਰੀ ਇਲਾਕੇ ਦੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ 15 ਸਾਲ ਦਾ ਇਕ ਪੁੱਤਰ ਹੈ। ਉਹ ਇਕ ਘਰੇਲੂ ਜਨਾਨੀ ਹੈ।

ਇਹ ਵੀ ਪੜ੍ਹੋ : ਬੇਅਬਾਦ ਪਲਾਟ ’ਚੋਂ ਮਿਲਿਆ 'ਮਨੁੱਖੀ ਪਿੰਜਰ', ਸਿਰ ਨਾਲੋਂ ਵੱਖ ਪਿਆ ਸੀ ਧੜ

18 ਸਾਲ ਪਹਿਲਾਂ ਉਸ ਦੀ ਅਰੇਂਜ ਮੈਰਿਜ ਮੁਲਜ਼ਮ ਨਾਲ ਹੋਈ ਸੀ, ਜੋ ਆਮ ਕਰਕੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਦਾ ਸੀ ਅਤੇ ਜ਼ਬਰਨ ਸੈਕਸ ਕਰਦਾ ਸੀ। ਹਰ ਸਮੇਂ ਉਸ ਦੇ ਪਤੀ ’ਤੇ ਸੈਕਸ ਦਾ ਭੂਤ ਸਵਾਰ ਰਹਿੰਦਾ ਸੀ। ਉਹ ਨਾ ਦਿਨ ਦੇਖਦਾ ਸੀ, ਨਾ ਰਾਤ। ਉਸ ਨੂੰ ਖਿੱਚ ਕੇ ਕਮਰੇ ’ਚ ਲੈ ਜਾਂਦਾ ਸੀ ਅਤੇ ਇਨਕਾਰ ਕਰਨ ’ਤੇ ਕੁੱਟਮਾਰ ਕਰਦਾ ਸੀ। ਕਈ ਵਾਰ ਉਸ ਨੇ ਵੁਮੈੱਨ ਸੈੱਲ 'ਚ ਸ਼ਿਕਾਇਤ ਕੀਤੀ ਪਰ ਹਰ ਵਾਰ ਉਹ ਮੁਆਫ਼ੀ ਮੰਗ ਕੇ ਉਸ ਨੂੰ ਮਨਾ ਲੈਂਦਾ ਸੀ ਅਤੇ ਕੁੱਝ ਦਿਨਾਂ ਬਾਅਦ ਹੀ ਪੁਰਾਣੀਆਂ ਹਰਕਤਾਂ ’ਤੇ ਉਤਰ ਆਉਂਦਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ 'ਤੇ 'ਫਾਇਰਿੰਗ ਮਾਮਲੇ' ਦਾ ਅਸਲ ਸੱਚ ਆਇਆ ਸਾਹਮਣੇ

9 ਫਰਵਰੀ ਦੀ ਰਾਤ 9 ਵਜੇ ਉਸ ਦੇ ਪਤੀ ਨੇ ਉਸ ਨਾਲ ਜ਼ਬਰਨ ਸੈਕਸ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਉਸ ਦਾ ਪੁੱਤਰ ਅਤੇ ਸੱਸ ਘਰ 'ਚ ਮੌਜੂਦ ਸਨ। ਉਸ ਨੇ ਸੈਕਸ ਕਰਨ ਤੋਂ ਮਨ੍ਹਾ ਕੀਤਾ ਤਾਂ ਪਤੀ ਗੁੱਸੇ ’ਚ ਲੋਹਾ-ਲਾਖਾ ਹੋ ਉੱਠਿਆ ਅਤੇ ਬੈਟ ਨਾਲ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਉਸ ਦਾ ਸਾਰਾ ਸਰੀਰ ਨੀਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਤੋੜ ਦਿੱਤੀ। ਕਿਸੇ ਤਰ੍ਹਾਂ ਪਤੀ ਦੀ ਚੁੰਗਲ ’ਚੋਂ ਛੁੱਟ ਕੇ ਉਸ ਨੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਪੰਜਾਬ ਦੇ 3 ਬੂਥਾਂ 'ਤੇ ਮੁੜ 'ਵੋਟਾਂ' ਪੈਣੀਆਂ ਸ਼ੁਰੂ, ਚੋਣ ਕਮਿਸ਼ਨ ਨੇ ਦਿੱਤੇ ਸੀ ਹੁਕਮ
ਇਨਸਾਫ ਲਈ ਪੇਸ਼ ਹੋਣਾ ਪਿਆ ਪੁਲਸ ਕਮਿਸ਼ਨਰ ਕੋਲ
ਪੀੜਤਾ ਜ਼ਖਮੀ ਹਾਲਤ 'ਚ ਟੁੱਟੀ ਬਾਂਹ ਲੈ ਕੇ 4 ਦਿਨਾਂ ਤੱਕ ਥਾਣੇ ਦੇ ਚੱਕਰ ਲਗਾਉਂਦੀ ਰਹੀ ਪਰ ਉਸ ’ਤੇ ਕਿਸੇ ਨੂੰ ਤਰਸ ਨਹੀਂ ਆਇਆ। ਹਰ ਵਾਰ ਏ. ਐੱਸ. ਆਈ. ਪ੍ਰਭਜੀਤ ਸਿੰਘ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦਾ ਸੀ ਅਤੇ ਅਗਲੇ ਦਿਨ ਆਉਣ ਲਈ ਕਹਿੰਦਾ ਸੀ। ਮਜਬੂਰ ਹੋ ਕੇ ਉਸ ਨੂੰ ਪੁਲਸ ਕਮਿਸ਼ਨਰ ਕੋਲ ਪੇਸ਼ ਹੋਣਾ ਪਿਆ। ਇਸ ਗੱਲ ਦਾ ਪਤਾ ਲੱਗਦੇ ਹੀ ਪੁਲਸ ਹਰਕਤ 'ਚ ਆ ਗਈ ਅਤੇ ਉਸ ਦਾ ਕੇਸ ਦਰਜ ਕਰ ਲਿਆ ਗਿਆ। ਪੀੜਤਾ ਦਾ ਕਹਿਣਾ ਹੈ ਕਿ ਪੁਲਸ ਨੇ ਹੁਣ ਤੱਕ ਉਸ ਦੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਨੋਟ : ਸਮਾਜ 'ਚ ਵਾਪਰ ਰਹੀਆਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News