2 ਸਾਲ ਪਹਿਲਾਂ ਹੋਈ ਲਵ ਮੈਰਿਜ ਦਾ ਦਰਦਨਾਕ ਅੰਤ, ਪਤੀ ਨੇ ਚਾਕੂ ਨਾਲ ਪਤਨੀ ਦਾ ਗਲਾ ਵੱਢਿਆ

Tuesday, Aug 02, 2022 - 11:15 AM (IST)

2 ਸਾਲ ਪਹਿਲਾਂ ਹੋਈ ਲਵ ਮੈਰਿਜ ਦਾ ਦਰਦਨਾਕ ਅੰਤ, ਪਤੀ ਨੇ ਚਾਕੂ ਨਾਲ ਪਤਨੀ ਦਾ ਗਲਾ ਵੱਢਿਆ

ਲੁਧਿਆਣਾ (ਜ. ਬ.) : ਲਵ ਮੈਰਿਜ ਤੋਂ 2 ਸਾਲ ਬਾਅਦ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਾਰਨ ਪਤੀ ਨੇ ਸੋਮਵਾਰ ਨੂੰ ਚਾਕੂ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਭੱਜਣ ਤੋਂ ਪਹਿਲਾਂ ਮਕਾਨ ਮਾਲਕ ਨੇ ਉਸ ਨੂੰ ਫੜ੍ਹ ਕੇ ਥਾਣਾ ਮਾਡਲ ਟਾਊਨ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਪਤੀ ਅਸੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ ਅੱਜ ਹਾਈਵੇਅ ਜਾਮ ਨੂੰ ਲੈ ਕੇ ਲੋਕਾਂ ਨੂੰ ਮਿਲੀ ਵੱਡੀ ਰਾਹਤ

ਐੱਸ. ਐੱਚ. ਓ. ਬਲਵਿੰਦਰ ਸਿੰਘ ਅਨੁਸਾਰ ਮ੍ਰਿਤਕਾ ਦੀ ਪਛਾਣ ਜਰੀਨਾਂ (33) ਦੇ ਰੂਪ 'ਚ ਹੋਈ ਹੈ, ਜਿਸ ਦਾ 2 ਸਾਲ ਪਹਿਲਾਂ ਉਕਤ ਮੁਲਜ਼ਮ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀ ਲਵ ਮੈਰਿਜ ਹੋਈ ਸੀ ਅਤੇ ਇਕ ਪੁੱਤਰ ਵੀ ਹੈ। ਦੋਵੇਂ ਹਰਨਾਮ ਨਗਰ ’ਚ ਕਿਰਾਏ ’ਤੇ ਰਹਿ ਰਹੇ ਸੀ।

ਇਹ ਵੀ ਪੜ੍ਹੋ : ਮੋਗਾ 'ਚ ਨਸ਼ਿਆਂ ਦਾ ਕਹਿਰ ਜਾਰੀ, ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ

ਜਰੀਨਾ ਬਿਊਟੀ ਪਾਰਲਰ ਦਾ ਕੰਮ ਕਰਨ ਲੋਕਾਂ ਦੇ ਘਰਾਂ ’ਚ ਜਾਂਦੀ ਸੀ। ਉੱਥੇ ਪਤੀ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਆਪਸ ’ਚ ਝਗੜਾ ਰਹਿੰਦਾ ਸੀ। ਸੋਮਵਾਰ ਨੂੰ ਝਗੜਾ ਹੋਣ ’ਤੇ ਮੁਲਜ਼ਮ ਨੇ ਚਾਕੂ ਨਾਲ ਗਲ ਵੱਢ ਦਿੱਤਾ। ਰੌਲਾ ਸੁਣ ਕੇ ਮਕਾਨ ਮਾਲਕ ਰਾਕੇਸ਼ ਭੱਜ ਕੇ ਆਇਆ ਤਾਂ ਮੁਲਜ਼ਮ ਨੂੰ ਫ਼ਰਾਰ ਹੋਣ ਤੋਂ ਪਹਿਲਾਂ ਦਬੋਚ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News