ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ ਨੂੰ ਦਿੱਤੀ ਖ਼ੌਫਨਾਕ ਸਜ਼ਾ, ਕੁਹਾੜੀ ਨਾਲ ਵੱਢ ਕੇ ਕੀਤਾ ਕਤਲ
Monday, Mar 06, 2023 - 05:16 PM (IST)

ਅਬੋਹਰ (ਸੁਨੀਲ) : ਅਬੋਹਰ ਤੋਂ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪ੍ਰੇਮੀ ਨਾਲ ਭੱਜੀ ਪਤਨੀ ਨੂੰ ਪਤੀ ਨੇ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮੂਲ ਰੂਪ 'ਚ ਯੂ. ਪੀ. ਵਾਸੀ ਅਤੇ ਹਰਿਆਣਾ ਵਿੱਚ ਰਹਿਣ ਵਾਲੇ ਇਕ ਵਿਅਕਤੀ ਨੇ ਅੱਜ ਦੁਪਹਿਰ ਪ੍ਰੇਮੀ ਨਾਲ ਭੱਜੀ ਆਪਣੀ ਪਤਨੀ ਨੂੰ ਕੁਹਾੜੀ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖ਼ੁਦ ਹੀ ਉਸਨੂੰ ਹਸਪਤਾਲ ਲੈ ਗਿਆ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ 4 ਬੱਚਿਆਂ ਦੀ ਮਾਂ ਸੀ। ਜਾਣਕਾਰੀ ਅਨੁਸਾਰ ਯੂ. ਪੀ. ਦੇ ਮੇਨਪੁਰੀ ਵਾਸੀ ਸ਼ਿਵਾ ਜਿਹੜਾ ਕਿ ਮਜ਼ਦੂਰੀ ਕਰਦਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਹਰਿਆਣਾ ਵਿੱਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ- ਵਿਧਾਨ ਸਭਾ 'ਚ CM ਮਾਨ ਦੇ ਬਿਆਨ 'ਤੇ ਭੜਕੇ ਕਾਂਗਰਸੀ, ਰਾਜਪਾਲ ਨੂੰ ਮਿਲਣ ਲਈ ਮੰਗਿਆ ਸਮਾਂ
ਸ਼ਿਵਾ ਦੇ ਭਰਾ ਨੇ ਦੱਸਿਆ ਕਿ ਸ਼ਿਵਾ ਦਾ ਵਿਆਹ ਕਰੀਬ 17 ਸਾਲ ਪਹਿਲਾ ਸ਼ਾਂਤੀ ਦੇਵੀ ਨਾਲ ਹੋਈ ਸੀ ਪਰ ਸ਼ਾਂਤੀ ਦੇਵੀ 2 ਮਾਰਚ ਨੂੰ ਹਰਿਆਣਾ ਵਾਸੀ ਇਕ ਨੌਜਵਾਨ ਨਾਲ ਫ਼ਰਾਰ ਹੋ ਗਈ ਸੀ। ਬੀਤੇ ਦਿਨੀਂ ਹੀ ਉਸਦਾ ਭਰਾ ਪੰਚਾਇਤ ਕਰਵਾ ਕੇ ਉਸਨੂੰ ਵਾਪਸ ਇੱਥੇ ਢਾਣੀ ਮਸੀਤ ਅਬੋਹਰ ਵਿੱਚ ਲਿਆਂਦਾ ਸੀ। ਅੱਜ ਸ਼ਿਵਾ ਨੇ ਆਪਣੀ ਪਤਨੀ ਤੋਂ ਫਿਰ ਪੁੱਛਿਆ ਕਿ ਉਹ ਉਸਦੇ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ ਜਿਸ 'ਤੇ ਸ਼ਾਂਤੀ ਦੇਵੀ ਨੇ ਨੌਜਵਾਨ ਕੋਲ ਜਾਣ ਦੀ ਗੱਲ ਕਹੀ ਤਾਂ ਸ਼ਿਵਾ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਘਰ ਵਿੱਚ ਰਖੀ ਕੁਹਾੜੀ ਨਾਲ ਲਗਾਤਾਰ ਵਾਰ ਕਰਦੇ ਹੋਏ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਖ਼ੁਦ ਹੀ 108 ਐਂਬੂਲੈਂਸ ਨੂੰ ਫੋਨ ਕਰ ਉਸਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ, ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਿੰਡ ਖੁੱਡੀਆਂ ’ਚ ਬੇਅਦਬੀ ਦੀ ਕੋਸ਼ਿਸ਼, ਮਹਾਰਾਜ ਦੀ ਤਾਬਿਆ ’ਚ ਬੈਠੇ ਗ੍ਰੰਥੀ ’ਤੇ ਹਮਲਾ ਕਰਨ ਦੀ ਕੋਸ਼ਿਸ਼
ਕੀ ਕਹਿਣਾ ਹੈ ਮ੍ਰਿਤਕਾ ਦੇ ਪਤੀ ਦਾ
ਮ੍ਰਿਤਕਾ ਦੇ ਪਤੀ ਸ਼ਿਵਾ ਨੇ ਕਥਿਤ ਤੌਰ 'ਤੇ ਕਿਹਾ ਕਿ ਉਸਨੂੰ ਆਪਣੀ ਪਤਨੀ ਸ਼ਾਂਤੀ ਨੂੰ ਮਾਰਨ ਦਾ ਕੋਈ ਅਫ਼ਸੋਸ ਨਹੀਂ ਹੈ ਕਿਉਂਕਿ ਉਸਦੀ ਪਤਨੀ ਨੇ ਉਸਦੇ ਪਰਿਵਾਰ ਦੀ ਇੱਜ਼ਤ 'ਤੇ ਦਾਗ ਲਗਾਇਆ ਸੀ ਤੇ ਇਸ ਲਈ ਉਸ ਨੇ ਆਪਣੀ ਪਤਨੀ ਨੂੰ ਮਰਨ ਦਾ ਕੋਈ ਗਮ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।