ਦੋਸਤ ਦੀ ਪਤਨੀ 'ਤੇ ਪਾਏ ਡੋਰੇ ਪਰ ਗੱਲ ਨਾ ਬਣੀ, ਬਦਨਾਮੀ ਲਈ ਗਲੀ ਦੇ ਖੰਭਿਆਂ 'ਤੇ ਚਿਪਕਾਈਆਂ ਪਰਚੀਆਂ
Thursday, Apr 29, 2021 - 09:53 AM (IST)
ਸਾਹਨੇਵਾਲ/ਕੁਹਾੜਾ (ਜ.ਬ.) : ਇਕ ਕਲਯੁਗੀ ਇਨਸਾਨ ਨੇ ਪਹਿਲਾਂ ਆਪਣੇ ਦੋਸਤ ਦੀ ਪਤਨੀ ਨੂੰ ਆਪਣੇ ਜਾਲ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਦਾਲ ਗਲਦੀ ਨਾ ਦੇਖ ਉਸ ਨੇ ਦੋਸਤ ਦੀ ਪਤਨੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਬਾਰੇ ਸ਼ਿਕਾਇਤ ਮਿਲਣ ’ਤੇ ਥਾਣਾ ਕੂੰਮਕਲਾਂ ਦੀ ਪੁਲਸ ਨੇ ਉਕਤ ਕਲਯੁਗੀ ਦੋਸਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਮਹਿੰਦਰਾ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਦੇਖੋ ਘਟਨਾ ਦਾ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ
ਪਿੰਡ ਉੱਪਲਾਂ ਦੀ ਰਹਿਣ ਵਾਲੀ 40 ਸਾਲਾ ਜਨਾਨੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਪਿੰਡ ਦਾ ਹੀ ਰਹਿਣ ਵਾਲਾ ਗੁਰਦੀਪ ਸਿੰਘ ਪੁੱਤਰ ਭਾਗ ਸਿੰਘ ਉਸ ਦੇ ਪਤੀ ਦਾ ਦੋਸਤ ਹੈ। ਜਿਸ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਗੁਰਦੀਪ ਸ਼ਿਕਾਇਤਕਰਤਾ ਉੱਪਰ ਮਾੜੀ ਨਜ਼ਰ ਰੱਖਦਾ ਸੀ, ਜੋ ਅਕਸਰ ਹੀ ਪੀੜਤਾ ਨੂੰ ਮੋਬਾਇਲ ਫੋਨ ’ਤੇ ਆਪਣੇ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਮੈਸੇਜ ਭੇਜਦਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਘਰੇਲੂ ਝਗੜੇ ਕਾਰਨ ASI ਨੇ ਸਰਵਿਸ ਰਿਵਾਲਵਰ ਨਾਲ ਭਰਾ ਨੂੰ ਮਾਰੀ ਗੋਲੀ
ਜਦੋਂ ਇਸ ਬਾਰੇ ਪੀੜਤਾ ਨੇ ਆਪਣੇ ਪਤੀ ਅਤੇ ਕਲਯੁਗੀ ਦੋਸਤ ਦੀ ਪਤਨੀ ਨੂੰ ਦੱਸਿਆ ਤਾਂ ਗੁਰਦੀਪ ਨੇ ਸ਼ਿਕਾਇਤਕਰਤਾ ਨੂੰ ਬਦਨਾਮ ਕਰਨ ਲਈ ਉਸ ਦੇ ਚਰਿੱਤਰ ਬਾਰੇ ਗਲਤ ਪਰਚੀਆਂ ਲਿਖਵਾ ਕੇ ਘਰ ਦੇ ਬਾਹਰ ਅਤੇ ਗਲੀ ਦੇ ਖੰਭਿਆਂ ਉੱਪਰ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਥਾਣਾ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੁੱਢਲੀ ਜਾਂਚ ਕਰ ਕੇ ਗੁਰਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ