ਵੱਡੀ ਖ਼ਬਰ : ਐੱਚ. ਐੱਸ. ਫੂਲਕਾ ਵਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ

Saturday, Dec 07, 2024 - 01:52 PM (IST)

ਚੰਡੀਗੜ੍ਹ : ਹਾਈਕਰਟ ਦੇ ਸੀਨੀਅਰ ਵਕੀਲ ਅਤੇ ਹਲਕਾ ਦਾਖਾ ਤੋਂ ਵਿਧਾਇਕ ਰਹਿ ਚੁੱਕੇ ਐੱਚ. ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਫੂਲਕਾ ਨੇ ਆਖਿਆ ਹੈ ਕਿ ਜਦੋਂ ਅਕਾਲੀ ਵਿਚ ਮੈਂਬਰਸ਼ਿਪ ਡ੍ਰਾਈਵ ਖੁੱਲੇਗੀ ਤਾਂ ਉਹ ਖੁਦ ਪਾਰਟੀ ਦੇ ਦਫ਼ਤਰ ਵਿਚ ਜਾਣਗੇ ਅਤੇ ਫਾਰਮ ਭਰ ਕੇ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਫੂਲਕਾ ਨੇ ਕਿਹਾ ਕਿ ਕੇਂਦਰ ਦੀਆਂ ਪਾਰਟੀਆਂ ਦਾ ਧਿਆਨ ਜ਼ਿਆਦਾ ਕੇਂਦਰੀ ਮੁੱਦਿਆਂ 'ਤੇ ਹੀ ਰਹਿੰਦਾ ਹੈ। ਲਿਹਾਜ਼ਾ ਉਹ ਸੂਬੇ ਦੀਆਂ ਮੰਗਾਂ ਵੱਲ ਧਿਆ ਨਹੀਂ ਦਿੰਦੇ। ਪੰਜਾਬ ਨੂੰ ਅੱਜ ਸਥਾਨਕ ਪਾਰਟੀ ਦੀ ਲੋੜ ਹੈ, ਜੋ ਪੰਜਾਬ ਲਈ ਕੰਮ ਕਰੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਵੇ। ਇਸ ਲਈ ਉਹ ਪੰਜਾਬ ਦੀ ਖੇਤਰੀ ਪਾਰਟੀ ਦਾ ਹਿੱਸਾ ਬਣਨਗੇ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ

ਫੂਲਕਾ ਨੇ ਕਿਹਾ ਕਿ ਮੈਂ ਇਹ ਫ਼ੈਸਲਾ ਲਿਆ ਹੈ ਕਿ ਜਦੋਂ ਅਕਾਲੀ ਦਲ ਵਿਚ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਵੇਗੀ ਤਾਂ ਮੈਂ ਦਫਤਰ ਵਿਚ ਜਾ ਕੇ ਬਕਾਇਦਾ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣਾਂਗਾ। ਫੂਲਕਾ ਨੇ ਕਿਹਾ ਕਿ ਉਹ ਬਾਕੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਅਕਾਲੀ ਦਲ ਦੇ ਦਫ਼ਤਰ ਵਿਚ ਜਾ ਕੇ ਮੈਂਬਰਸ਼ਿਪ ਦੇ ਫਾਰਮ ਭਰਕੇ ਅਕਾਲੀ ਦਲ ਦੇ ਮੈਂਬਰ ਬਣੋ। ਜਿਸ ਤੋਂ ਬਾਅਦ ਬਕਾਇਦਾ ਡੈਲੀਗੇਟ ਚੁਣਿਆ ਜਾਵੇ । ਅਸੀਂ ਸਾਰੇ ਅਕਾਲੀ ਦਲ ਨੂੰ ਰੀਜ਼ਨ ਪਾਰਟੀ ਦੇ ਤੌਰ 'ਤੇ ਮਜ਼ਬੂਤ ਕਰੀਏ ਅਤੇ ਪਹਿਲਾਂ ਵਾਲੇ ਅਕਾਲੀ ਦਲ ਨੂੰ ਵਾਪਸ ਲੈ ਕੇ ਆਈਏ ਅਤੇ ਪਾਰਟੀ ਦੇ ਮੁੱਢਲੇ ਸਿਧਾਂਤਾਂ ਦੇ ਕਾਇਮ ਕਰੀਏ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਪੰਥ 'ਚੋਂ ਛੇਕਣ ਦੀ ਮੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News