ਹੁਸ਼ਿਆਰਪੁਰ ਦੇ ਇਨ੍ਹਾਂ ਪਿੰਡਾਂ ਦੀ ਕਿਸੇ ਸਿਆਸੀ ਆਗੂ ਨੇ ਨਹੀਂ ਫੜ੍ਹੀ ਬਾਂਹ (ਵੀਡੀਓ)

04/16/2019 4:26:02 PM

ਹੁਸ਼ਿਆਰਪੁਰ (ਅਮਿਤ) - ਜ਼ਿਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਦੇਹਰਿਆ ਅਤੇ ਕੂਕਾਨੇਟ 'ਚ ਰਹਿਣ ਵਾਲੇ ਲੋਕ ਅੱਜ ਵੀ ਬਨਿਆਗੀ ਸਹੂਲਤਾਂ ਤੋਂ ਸੱਖਣੇ ਹਨ। ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਪਿੰਡਾਂ ਦੀ ਜਨ ਸੰਖਿਆ 3800-4000 ਦੇ ਕਰੀਬ ਅਤੇ 1500 ਦੇ ਕਰੀਬ ਵੋਟਰ ਹਨ, ਜਿਨ੍ਹਾਂ ਵਲੋਂ ਆਪਣੀ ਵੋਟ ਦੀ ਵਰਤੋਂ ਤਾਂ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅੱਜ ਤੱਕ ਨਹੀਂ ਮਿਲਿਆ। ਇਥੋਂ ਦੇ ਸਥਾਨਿਕ ਲੋਕਾਂ ਨੂੰ ਸੜਕਾਂ 'ਤੇ ਇੱਕਠੇ ਹੋਏ ਪਾਣੀ 'ਚੋਂ ਦੀ ਲੰਘ ਕੇ ਰਾਸਤਾ ਤੈਅ ਕਰਨਾ ਪੈਂਦਾ ਹੈ। 

ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਬਾਰ ਇਸ ਸਮੱਸਿਆ ਦੇ ਬਾਰੇ ਆਗੂਆਂ ਨੂੰ ਦੱਸਿਆ ਹੈ ਪਰ ਕਿਸੇ ਨੇ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਹੀ ਨਹੀਂ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪਿੰਡ ਦਾ ਵਿਕਾਸ ਅਜੇ ਤੱਕ ਕਿਸੇ ਨੇ ਨਹੀਂ ਕਰਵਾਇਆ। ਹੁਣ ਇਹ ਦੇਖਣਾ ਬਾਕੀ ਹੋਵੇਗਾ ਕਿ ਸਿਆਸੀ ਆਗੂਆਂ ਦੇ ਕੰਨਾਂ ਤੱਕ ਇਨ੍ਹਾਂ ਲੋਕਾਂ ਦੀ ਆਵਾਜ਼ ਕਦੋਂ ਤੱਕ ਪਹੁੰਚਦੀ ਹੈ। 

 


rajwinder kaur

Content Editor

Related News