ਸਰਬੱਤ ਦਾ ਭਲਾ ਸੋਸਾਇਟੀ ਵੱਲੋਂ ਸਮਾਜ ਸੇਵੀ ਕੰਮ ਜਾਰੀ
Sunday, Apr 14, 2019 - 05:03 AM (IST)

ਹੁਸ਼ਿਆਰਪੁਰ (ਮੋਮੀ, ਪੰਡਿਤ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਸੋਸਾਇਟੀ ਮੂਨਕ ਕਲਾਂ ਵੱਲੋਂ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਦਿਆਂ ਇਕ ਲੋਡ਼ਵੰਦ ਨੌਜਵਾਨ ਦੇ ਇਲਾਜ ਲਈ ਮਾਇਕ ਸਹਾਇਤਾ ਭੇਟ ਕੀਤੀ ਗਈ। ਸੋਸਾਇਟੀ ਦੇ ਪ੍ਰਧਾਨ ਸਰਪੰਚ ਗੁਰਮਿੰਦਰ ਸਿੰਘ ਗੋਲਡੀ ਦੇ ਨਿਰਦੇਸ਼ਾਂ ਅਧੀਨ ਸੋਸਾਇਟੀ ਦੇ ਸੇਵਾਦਾਰ ਜਥੇ. ਦਵਿੰਦਰ ਸਿੰਘ ਮੂਨਕਾਂ ਨੇ ਪਿਛਲੇ ਦਿਨੀਂ ਸਡ਼ਕ ਹਾਦਸੇ ਵਿਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਪਿੰਡ ਕੰਧਾਲਾ ਜੱਟਾਂ ਦੇ ਨੌਜਵਾਨ ਮਨਵੀਰ ਸਿੰਘ ਨੂੰ ਇਲਾਜ ਲਈ 5 ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਹੰਬਡ਼ਾਂ ਨਜ਼ਦੀਕ ਹੋਏ ਭਿਆਨਕ ਸਡ਼ਕ ਹਾਦਸੇ ’ਚ ਮਨਵੀਰ ਸਿੰਘ ਨਾਲ ਦੋ ਹੋਰ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋ ਗਏ ਸਨ ਜੋ ਇਸ ਦੁਨੀਆਂ ਤੋਂ ਚੱਲ ਵਸੇ ਹਨ। ਜਦਕਿ ਮਨਵੀਰ ਵੀ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ-ਮੌਤ ਦੀ ਲਡ਼ਾਈ ਲਡ਼ ਰਿਹਾ ਹੈ, ਜਿਸਦਾ ਇਲਾਜ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ। ਪਰਿਵਾਰ ਦੀ ਆਰਥਕ ਹਾਲਤ ਠੀਕ ਨਾ ਹੋਣ ਕਾਰਨ ਸੋਸਾਇਟੀ ਦੇ ਮੈਂਬਰਾਂ ਨੇ ਪਰਿਵਾਰ ਦੀ ਸਹਾਇਤਾ ਕੀਤੀ ਅਤੇ ਮਨਵੀਰ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।