ਸਕੂਲ ਵਿਖੇ ਡਿਕਸ਼ਨਰੀ ਕੰਪੀਟੀਸ਼ਨ ਤੇ ਵਰਡ ਬਿਲਡਿੰਗ ਮੁਕਾਬਲੇ ਕਰਵਾਏ

Tuesday, Apr 09, 2019 - 04:31 AM (IST)

ਸਕੂਲ ਵਿਖੇ ਡਿਕਸ਼ਨਰੀ ਕੰਪੀਟੀਸ਼ਨ ਤੇ ਵਰਡ ਬਿਲਡਿੰਗ ਮੁਕਾਬਲੇ ਕਰਵਾਏ
ਹੁਸ਼ਿਆਰਪੁਰ (ਗੁਪਤਾ)-ਯਥਾਨਕ ਸੇਂਟ ਮੈਰੀਜ ਕਾਨਵੈਂਟ ਸਕੂਲ ਵਿਖੇ ਫਾਦਰ ਸੁਬੀਨ ਟੈਕੇਡਤ ਤੇ ਪ੍ਰਿੰ. ਸਿਸਟਰ ਰੋਜੀਟਾ ਦੀ ਅਗਵਾਈ ’ਚ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ’ਚ ਵਰਡ ਬਿਲਡਿੰਗ ਤੇ ਛੇਵੀਂ ਤੋਂ ਦਸਵੀ ਕਲਾਸ ਤੱਕ ਦੇ ਵਿਦਿਆਰਥੀਆਂ ’ਚ ਡਿਕਸ਼ਨਰੀ ਕੰਪੀਟੀਸ਼ਨ ਮੁਕਾਬਲੇ ਕਰਵਾਏ ਗਏ ਜਿਸ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਤ ਕੀਤਾ ਗਿਆ। ਇਸ ਮੌਕੇ ਫਾਦਰ ਸੁਬੀਨ ਟੈਕੇਡਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਿੱਖਿਆ ਦਾ ਮਿਆਰ ਸਕੂਲ ਪੱਧਰ ’ਤੇ ਸ਼ੁਰੂ ਹੁੰਦਾ ਹੈ ਜਿਸ ਨੂੰ ਪਡ਼੍ਹਾਈ ਦੀ ਨੀਂਹ ਕਿਹਾ ਜਾਂਦਾ ਹੈ ਤੇ ਜੇਕਰ ਇਹ ਨੀਂਹ ਹੀ ਕਮਜ਼ੋਰ ਹੋ ਜਾਵੇ ਤਾਂ ਵਿਦਿਆਰਥੀ ਦਾ ਭਵਿੱਖ ਡਾਵਾਂਡੋਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਜਿਥੇ ਅਧਿਆਪਕਾਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪਡ਼੍ਹਾਉਣਾ ਚਾਹੀਦਾ ਹੈ ਉਥੇ ਬੱਚਿਆਂ ਦੀ ਪਡ਼੍ਹਾਈ ਪੂਰੀ ਕਰਨ ’ਚ ਮਾਤਾ-ਪਿਤਾ ਨੂੰ ਵੀ ਆਪਣਾ ਬਣਦਾ ਫਰਜ਼ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਵਰਡ ਬਿਲਡਿੰਗ ਤੇ ਡਿਕਸ਼ਨਰੀ ਕੰਪੀਟੀਸ਼ਨ ਮੁਕਾਬਲਿਆਂ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨਤ ਕੀਤਾ। ਇਸ ਸਮੇਂ ਪ੍ਰਿੰ. ਸਿਸਟਰ ਰੋਜੀਟਾ ਨੇ ਕਿਹਾ ਕਿ ਬੱਚਿਆਂ ਦੇ ਉਜਵਲ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ’ਚ ਅਜਿਹੇ ਕੰਪੀਟੀਸ਼ਨ ਮੁਕਾਬਲੇ ਆਏ ਦਿਨ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਦਾ ਹਰ ਖੇਤਰ ਦੇ ਗਿਆਨ ’ਚ ਵਾਧਾ ਹੋ ਸਕੇ ਤੇ ਉੱਚ ਸਿੱਖਿਆ ਹਾਸਲ ਕਰਨ ਸਮੇਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਸਿਸਟਰ ਸੀਮਾ, ਸਿਸਟਰ ਕ੍ਰਿਸਟੀਨਾ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ।

Related News