ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਮਾਗਮ

Tuesday, Apr 09, 2019 - 04:31 AM (IST)

ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਮਾਗਮ
ਹੁਸ਼ਿਆਰਪੁਰ (ਸੰਜੀਵ)-ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾਡ਼ੇ ਨੂੰ ਮਨਾਉਂਦਿਆਂ ਪ੍ਰਵਾਸੀ ਭਾਰਤੀਆਂ, ਇਲਾਕੇ ਤੇ ਰਾਜਸਥਾਨ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸ੍ਰੀਚੰਦ ਜੀ ਦੇ ਧਾਰਮਕ ਸਥਾਨ ਪਿੰਡ ਮੁੱਖਲਿਆਣਾ ਵਿਖੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਰਾਜਸਥਾਨ ਵਾਲਿਆਂ ਦੀ ਅਗਵਾਈ ’ਚ ਧਾਰਮਕ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ। ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਹਵਨ ਯੱਗ ਤੇ ਬਾਬਾ ਸ੍ਰੀਚੰਦ ਜੀ ਦੀ ਪੂਜਾ ਅਰਚਨਾ ਕਰਵਾਈ ਗਈ ਉਪਰੰਤ ਨਿਸ਼ਾਨਾਂ ਨੂੰ ਚੋਲੇ ਪîਹਿਨਾਏ ਗੲੇ। ਇਸ ਮੌਕੇ ਸਜੇ ਦੀਵਾਨ ’ਚ ਭਾਈ ਗੁਰਪਾਲ ਸਿੰਘ ਕਲਸੀ, ਭਾਈ ਜਤਿੰਦਰ ਸਿੰਘ ਬੈਂਸ, ਦੀਪਕ ਰਾਜ, ਭਾਈ ਸਤਨਾਮ ਸਿੰਘ, ਬੀਬੀ ਗੁਰਸ਼ਰਨ ਕੌਰ, ਭਾਈ ਕੇਵਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਜਗਨੰਦਨ ਸਿੰਘ, ਭਾਈ ਮਨਜੀਤ ਸਿੰਘ ਚਾਹਲ ਆਦਿ ਕੀਰਤਨੀ ਜਥਿਆਂ ਨੇ ਬਾਬਾ ਸ੍ਰੀਚੰਦ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਬਾਬਾ ਕਰਮ ਦਾਸ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਦੀ ਸਭ ਤੋਂ ਉੱਤਮ ਸੇਵਾ ਕਿਸੇ ਜੀਵ ਨੂੰ ਜੀਵਨ ਦਾਨ ਦੇਣਾ ਹੈ, ਜੋ ਕਿ ਖੂਨ ਦਾਨ ਕਰਕੇ ਜਾਂ ਜ਼ਰੂਰਤਮੰਦਾਂ ਦੀ ਮਦਦ ਕਰਕੇ ਕੀਤੀ ਜਾ ਸਕਦੀ ਹੈ। ਇਸ ਮੌਕੇ ਬਾਬਾ ਜੀ ਵੱਲੋਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸੰਗਤਾਂ ’ਚ ਬਸਤਰ ਵੀ ਵੰਡੇ ਗਏ। ਸਮਾਗਮ ਦੌਰਾਨ ਸ੍ਰੀਚੰਦ ਜੀ ਦੀ ਮੂਰਤੀ ’ਤੇ ਫੁੱਲਾਂ ਦੀ ਵਰਖ਼ਾ ਵੀ ਕੀਤੀ ਗਈ। ਸੰਗਤਾਂ ਵਾਸਤੇ ਚਾਹ ਪਕੌਡ਼ੇ ਸਮੇਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਗੁਰਪਾਲ ਸਿੰਘ ਕਲਸੀ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਸਮੇਂ ਜਸਵਿੰਦਰ ਸਿੰਘ, ਆਤਮਾ ਰਾਮ, ਪ੍ਰਭ ਕੁਮਾਰ, ਡਾ. ਸੁਰਿੰਦਰ ਸਿੰਘ, ਗੁਰਨਾਮ ਸਿੰਘ, ਆਨੰਦ ਕਿਸ਼ੋਰ, ਅਮਰੀਕ ਸਿੰਘ ਪੰਚ, ਦਿਆਲ ਸਿੰਘ, ਨਿੰਮਾ, ਬਿੱਟੂ ਡੀਗਰੀਆਂ, ਡਾ. ਕਮਲ ਬਡਲਾ, ਗੋਪੀ, ਜੈਕਰ ਦੇਵ, ਲਾਲ ਜੀ, ਮਦਨ ਲਾਲ, ਕਿਸ਼ਨ ਦਿਆਲ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Related News