ਸਕੂਲੀ ਬੱਚਿਆਂ ਨੂੰ ਵਿਦਿਅਕ ਸਮੱਗਰੀ ਵੰਡੀ
Tuesday, Apr 09, 2019 - 04:31 AM (IST)

ਹੁਸ਼ਿਆਰਪੁਰ (ਬਹਾਦਰ ਖਾਨ)-ਨਜ਼ਦੀਕੀ ਪਿੰਡ ਭਗਤੂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਵੇਂ ਵਿਦਿਅਕ ਸੈਸ਼ਨ ਦੇ ਆਰੰਭ ਮੌਕੇ ਰਿਟਾ. ਪ੍ਰਿੰਸੀਪਲ ਮੇਜਰ ਸਿੰਘ ਜੱਸੀ ਵੱਲੋਂ ਸਕੂਲੀ ਬੱਚਿਆਂ ਨੂੰ ਨਵੀਆਂ ਕਾਪੀਆਂ, ਪੈਨ, ਪੈਨਸਲਾਂ, ਜੁਮੈਟਰੀ ਦਾ ਸਾਮਾਨ, ਬੱਚਿਆਂ ਦੇ ਹੱਥ ਧੋਣ ਲਈ ਡਿਟੋਲ ਸਾਬਣ ਤੇ ਚਾਰ ਤੌਲੀਏ ਦਿੱਤੇ ਗਏ। ਇਸ ਮੌਕੇ ਪਿੰ੍ਰਸੀਪਲ ਜੱਸੀ ਨੇ ਸਾਰੇ ਬੱਚਿਆਂ ਨੂੰ ਮਨ ਚਿੱਤ ਲਾ ਕੇ ਪਡ਼੍ਹਾਈ ਕਰਨ, ਸਾਫ਼ ਸੁਥਰੇ ਰਹਿਣ, ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਪਡ਼੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਅਧਿਆਪਕ ਸਰਬਜੀਤ ਸਿੰਘ, ਪਰਮਜੀਤ ਕੌਰ ਜੱਸੀ, ਸੁਰਿੰਦਰ ਕੌਰ, ਪਰਮਿੰਦਰ ਕੌਰ, ਕੁਲਵਿੰਦਰ ਕੌਰ, ਬਿਮਲਾ ਦੇਵੀ ਆਦਿ ਹਾਜ਼ਰ ਸਨ।