ਮੋਹਨ ਕਰੀਮਪੁਰੀ ਦੀਆਂ ਦੋ ਕਿਤਾਬਾਂ ਲੋਕ ਅਰਪਿਤ

Monday, Apr 08, 2019 - 04:21 AM (IST)

ਮੋਹਨ ਕਰੀਮਪੁਰੀ ਦੀਆਂ ਦੋ ਕਿਤਾਬਾਂ ਲੋਕ ਅਰਪਿਤ
ਹੁਸ਼ਿਆਰਪੁਰ (ਚੁੰਬਰ)-ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਅਤੇ ਮਹਾਤਮਾ ਬੁੱਧ, ਸ੍ਰੀ ਗੁਰੂ ਰਵਿਦਾਸ ਜੀ ਅਤੇ ਹੋਰ ਸਮਾਜਕ ਰਹਿਬਰਾਂ ਨੂੰ ਸਮਰਪਤ ਵੱਖ-ਵੱਖ ਕਵਿਤਾਵਾਂ ਤੇ ਗੀਤਾਂ ਨਾਲ ਭਰਪੂਰ ਦੋ ਮਿਸ਼ਨਰੀ ਕਿਤਾਬਾਂ ‘ਅੰਬੇਡਕਰ ਇਨਕਲਾਬ’ ਅਤੇ ‘ਬੁੱਧ ਭੀਮ ਕਿਰਨਾਂ’ ਅੱਜ ਇਕ ਧਾਰਮਕ ਸਮਾਗਮ ਦੌਰਾਨ ਪਿੰਡ ਬਰਿਆਲ ਵਿਖੇ ਪ੍ਰਬੰਧਕ ਪ੍ਰਧਾਨ ਸੁਰਿੰਦਰਜੀਤ ਕੁਮਾਰ, ਸੋਮ ਪ੍ਰਕਾਸ਼, ਚਮਨ ਲਾਲ, ਚਰਨ ਦਾਸ, ਮਨਜੀਤ ਸਿੰਘ, ਦਿਲਬਾਗ ਸਿੰਘ, ਧਰਮਿੰਦਰ ਰਾਮ ਜੀ, ਸੁਰਿੰਦਰ ਸਿੰਘ ਅਤੇ ਹੋਰ ਮਿਸ਼ਨਰੀ ਸਾਥੀਆਂ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਵੈਦ ਸੋਮ ਪ੍ਰਕਾਸ਼ ਨੇ ਕਿਹਾ ਕਿ ਕਿਤਾਬਾਂ ਇਤਿਹਾਸ ਦੀਆਂ ਪਰਤਾਂ ਹਨ। ਜੋ ਸਾਨੂੰ ਬੀਤੇ ਇਤਿਹਾਸ ਦੀ ਜਾਣਕਾਰੀ ਦੇ ਕੇ ਆਉਣ ਵਾਲੇ ਸਮੇਂ ’ਚ ਮਾਨਵ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੋਹਨ ਲਾਲ ਕਰੀਮਪੁਰੀ ਜੋ ਕਿ ਦਲਿਤ ਪ੍ਰਵਾਸੀ ਭਾਰਤੀ ਹਨ ਅਤੇ ਕੈਨੇਡਾ ਦੀ ਧਰਤੀ ’ਤੇ ਰਹਿੰਦਿਆਂ ਆਪਣੇ ਸਮਾਜ ਅਤੇ ਸਮਾਜਕ ਰਹਿਬਰਾਂ ਦੀ ਸੋਚ ’ਤੇ ਪਹਿਰਾ ਦੇ ਕੇ ਫਰਜ਼ ਨਿਭਾਅ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਮਿਸ਼ਨਰੀ ਸਾਥੀ ਹਾਜ਼ਰ ਸਨ।

Related News