ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਪਲਟੀ

Sunday, Apr 07, 2019 - 04:43 AM (IST)

ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਪਲਟੀ
ਹੁਸ਼ਿਆਰਪੁਰ (ਝਾਵਰ)-ਅੱਜ ਸਵੇਰੇ ਨੈਸ਼ਨਲ ਰਾਜ ਮਾਰਗ ਹਾਜੀਪੁਰ ਚੌਕ ਦਸੂਹਾ ਨਜ਼ਦੀਕ ਇਕ ਗੰਨੇ ਨਾਲ ਭਰੀ ਹੋਈ ਟਰੈਕਟਰ-ਟਰਾਲੀ ਦੇ ਪਲਟ ਜਾਣ ਨਾਲ ਜ਼ਬਰਦਸਤ ਹਾਦਸਾ ਟ੍ਰੈਫਿਕ ਪੁਲਸ ਦੀ ਸਹਾਇਤਾ ਨਾਲ ਹੋਣੋ ਟੱਲ ਗਿਆ। ਟ੍ਰੈਫਿਕ ਪੁਲਸ ਦੇ ਇੰਚਾਰਜ ਅਜਮੇਰ ਸਿੰਘ ਨੇ ਦੱਸਿਆ ਕਿ ਇਹ ਗੰਨੇ ਦੀ ਟਰਾਲੀ ਮੁਕੇਰੀਆਂ ਤੋਂ ਫਗਵਾਡ਼ਾ ਵੱਲ ਜਾ ਰਹੀ ਸੀ, ਜਿਸ ਨੂੰ ਦਿਲਬਾਗ ਸਿੰਘ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਹਿਯਾਤਪੁਰ ਚਲਾ ਰਿਹਾ ਸੀ ਕਿ ਪਿੱਛੋਂ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਮੌਕੇ ’ਤੇ ਟ੍ਰੈਫਿਕ ਪੁਲਸ ਨੇ ਸਥਿਤੀ ਨੂੰ ਸੰਭਾਲਿਆ ਤੇ ਟ੍ਰੈਫਿਕ ਨੂੰ ਦੂਜੇ ਪਾਸੇ ਚਲਾ ਦਿੱਤਾ, ਜਿਸ ਕਾਰਨ ਕੋਈ ਹੋਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

Related News