ਨਸ਼ਿਆਂ ਨੂੰ ਖਤਮ ਕਰਨ ਲਈ ਜ਼ਿਲਾ ਪੁਲਸ ਪੂਰੀ ਤਰ੍ਹਾਂ ਸਰਗਰਮ : ਐੱਸ.ਐੱਸ.ਪੀ
Thursday, Apr 04, 2019 - 04:18 AM (IST)

ਹੁਸ਼ਿਆਰਪੁਰ (ਝਾਵਰ)-ਨਸ਼ਿਆਂ ਨੂੰ ਖਤਮ ਕਰਨ ਲਈ ਜ਼ਿਲਾ ਪੁਲਸ ਪੂਰੀ ਤਰ੍ਹਾਂ ਸਰਗਰਮ ਹੈ। ਜ਼ਿਲੇ ਅੰਦਰ ਵੱਖ-ਵੱਖ ਜਗ੍ਹਾ ’ਤੇ ਪੁਲਸ ਨਾਕੇਬੰਦੀ ਕਰ ਕੇ ਨਸ਼ਾ ਸਮੱਗਲਰਾਂ ਨੂੰ ਫਡ਼ਿਆ ਜਾ ਰਿਹਾ ਹੈ। ਡੀ.ਐੱਸ.ਪੀ. ਦਫਤਰ ਦਸੂਹਾ ਵਿਖੇ ਪੱਤਰਕਾਰ ਮਿਲਣੀ ਦੌਰਾਨ ਐੱਸ.ਐੱਸ.ਪੀ. ਹੁਸ਼ਿਆਰਪੁਰ ਜੇ. ਏਲੀਚੇਲੀਅਨ ਨੇ ਕਿਹਾ ਕਿ ਜੇ. ਐਂਡ ਕੇ. ਤੋਂ ਨਸ਼ਿਆਂ ਦੀ ਜੋ ਵੀ ਸਮੱਗਲਿੰਗ ਹੋ ਰਹੀ ਹੈ ਜਦ ਕਿ ਦਸੂਹਾ ’ਚ ਇਕ ਨਿੱਜੀ ਹਸਪਤਾਲ ਵੱਲੋਂ ਨਸ਼ਾ ਛੁਡਾਉਣ ਦੇ ਨਾਂ ’ਤੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਨੂੰ ਸਾਥ ਲੈ ਕੇ ਪੁਲਸ ਕਾਰਵਾਈ ਕਰੇਗੀ ਜੇਕਰ ਗੈਰ ਢੰਗ ਨਾਲ ਨਸ਼ਿਆਂ ਦੀਆਂ ਗੋਲੀਆਂ ਵੇਚਦਾ ਕੋਈ ਫਡ਼ਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨਾਲ ਬਿਆਸ ਦਰਿਆ ਮੰਡ ਇਲਾਕੇ ਵਿਚ ਨਾਜਾਇਜ਼ ਸ਼ਰਾਬ ਵੇਚਣ ਦੀ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਅਤੇ ਪੁਲਸ ਦਾ ਸਾਂਝੇ ਤੌਰ ’ਤੇ ਬਿਆਸ ਦਰਿਆ ਦੇ ਕਿਨਾਰਿਆਂ ’ਤੇ ਸਰਚ ਆਪਰੇਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਨਸ਼ਿਆਂ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਜ਼ਿਲਾ ਪੁਲਸ ਪੂਰੀ ਤਰ੍ਹਾਂ ਨਾਲ ਚੌਕਸ ਹੈ। ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ. ਦਸੂਹਾ ਏ.ਆਰ.ਸ਼ਰਮਾ, ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।