ਡਾ. ਰਾਜ ਕੁਮਾਰ ਦਾ ਮੁਕੇਰੀਆਂ ਪਹੁੰਚਣ ’ਤੇ ਨਿੱਘਾ ਸਵਾਗਤ

Thursday, Apr 04, 2019 - 04:18 AM (IST)

ਡਾ. ਰਾਜ ਕੁਮਾਰ ਦਾ ਮੁਕੇਰੀਆਂ ਪਹੁੰਚਣ ’ਤੇ ਨਿੱਘਾ ਸਵਾਗਤ
ਹੁਸ਼ਿਆਰਪੁਰ (ਨਾਗਲਾ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਵdਲੋਂ ਉਮੀਦਵਾਰ ਐਲਾਨੇ ਡਾ. ਰਾਜ ਕੁਮਾਰ ਦਾ ਅੱਜ ਮੁਕੇਰੀਆਂ ਪਹੁੰਚਣ ’ਤੇ ਕਾਂਗਰਸ ਵਰਕਰਾਂ ਨੇ ਵਿਧਾਇਕ ਰਜਨੀਸ਼ ਬੱਬੀ ਦੇ ਨਿਵਾਸ ਵਿਖੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਟਾਂਡਾ ੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਿਸ਼ੇਸ਼ ਰੂਪ ’ਚ ਮੌਜੂਦ ਸਨ। ਡਾ. ਰਾਜ ਕੁਮਾਰ ਨੇ ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੰਚਾਇਤੀ ਅਤੇ ਕੌਂਸਲ ਚੋਣਾਂ ਵਾਂਗ ਹੀ ਪੂਰੀ ਤਰ੍ਹਾਂ ਐਕਟਿਵ ਹੋ ਕੇ ਪਾਰਲੀਮਾਨੀ ਚੋਣਾਂ ਦੀ ਤਿਆਰੀ ਕਰਨ। ਉਨ੍ਹਾਂ ਇਸ ਮੌਕੇ ਭਾਜਪਾ ਦੇ ਚੁਣਾਵੀਂ ਜੁਮਲੇ ‘ਮੈਂ ਹੂੰ ਚੌਕੀਦਾਰ’ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਜੇਕਰ ਇਹ ਜੁਮਲਾ ਨਹੀਂ ਤਾਂ ਦੋਸ਼ ਦੇ ਹਰ ਚੌਕੀਦਾਰ ਨੂੰ ਮੋਦੀ ਵਾਂਗ ਜੈੱਡ ਪਲਸ ਸਕਿਉਰਟੀ ਮਿਲੇ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਇਕਜੁੱਟ ਹੋ ਕੇ ਪੰਜਾਬ ’ਚ ਮਿਸ਼ਨ 13 ਨੂੰ ਸਫਲ ਬਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਭਰੋਸਾ ਹਾਈਕਮਾਂਡ ਨੇ ਜ਼ਿਲਾ ਵਿਧਾਇਕਾਂ ਦੀ ਸਹਿਮਤੀ ਨਾਲ ਮੇਰੇ ’ਤੇ ਕੀਤਾ ਹੈ ਮੈਂ ਉਸ ਉਪਰ ਆਪ ਸਭ ਦੇ ਸਹਿਯੋਗ ਨਾਲ ਖਰਾ ਉਤਰਾਂਗਾ।ਇਸ ਮੌਕੇ ਵਿਧਾਇਕ ਰਜਨੀਸ਼ ਬੱਬੀ ਨੇ ਜਿਥੇ ਉਨ੍ਹਾਂ ਨੂੰ ਭਾਰੀ ਲੀਡ ਦਿਵਾਉਣ ਦਾ ਭਰੋਸਾ ਦਿੱਤਾ। ਉਥੇ ਉਨ੍ਹਾਂ ਇਸ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਹਾਈਕਮਾਂਡ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਵਰਕਰਾਂ ਨੂੰ ਅੱਜ ਤੋਂ ਹੀ ਇਕਜੁੱਟ ਹੋ ਕੇ ਮਿਸ਼ਨ ਫਤਿਹ ਕਰਨ ਦੀ ਅਪੀਲ ਕੀਤੀ।ਇਸ ਮੌਕੇ ਐਡਵੋਕੇਟ ਸਭਿਆ ਸਾਂਚੀ, ਡਾ. ਦਲਜੀਤ ਸਿੰਘ ਸਹੋਤਾ, ਮਾਸਟਰ ਰਮੇਸ਼, ਪ੍ਰਿੰ. ਗੁਰਦਿਆਲ ਸਿੰਘ, ਮਾਸਟਰ ਸੇਵਾ ਸਿੰਘ, ਅਜੇ ਅਗਰਵਾਲ, ਡਾ. ਬਹਾਦੁਰ ਸਿੰਘ, ਲਲਿਤ ਗਿੱਲ, ਠਾਕੁਰ ਜੈ ਸਿੰਘ, ਕੁਲਭੁਸ਼ਨ ਸੋਹਲ, ਠਾਕੁਰ ਕੰਵਲਜੀਤ ਸਿੰਘ, ਬਲਾਕ ਕਾਂਗਰਸ ਪ੍ਰਧਾਨ ਜਸਵੰਤ ਸਿੰਘ, ਨਰਿੰਦਰ ਸ਼ਰਮਾ, ਸ਼ੇਰ ਸਿੰਘ ਸ਼ੇਰਾ, ਬਲਜਿੰਦਰ ਸਿੰਘ ਆਦਿ ਭਾਰੀ ਗਿਣਤੀ ’ਚ ਕਾਂਗਰਸ ਵਰਕਰ ਮੌਜੂਦ ਸਨ।13 ਐੱਚ.ਐੱਸ.ਪੀ, ਨਾਂਗਲਾ 1

Related News