ਰਸੂਲਪੁਰ ਵੱਲੋਂ ਸੁਖਬੀਰ ਬਾਦਲ ਸਨਮਾਨਤ

Saturday, Mar 30, 2019 - 04:17 AM (IST)

ਰਸੂਲਪੁਰ ਵੱਲੋਂ ਸੁਖਬੀਰ ਬਾਦਲ ਸਨਮਾਨਤ
ਹੁਸ਼ਿਆਰਪੁਰ (ਮੋਮੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੌਜੂਦਾ ਲੋਕ ਸਭਾ ਚੋਣਾਂ ਲਈ ਬਹੁਤ ਜਲਦ ਹੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਦੇ ਗ੍ਰਹਿ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦੇ ਖਿਲਾਫ਼ੀ ਕਰਨ ਵਾਲੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਪੰਜਾਬ ਬਰਬਾਦੀ ਵੱਲ ਜਾ ਰਿਹਾ ਹੈ ਜਿਸ ਕਾਰਨ ਅੱਜ ਪੰਜਾਬ ਦਾ ਹਰੇਕ ਵਰਗ ਮੌਜੂਦਾ ਸਰਕਾਰ ਤੋਂ ਦੁਖੀ ਹੈ, ਉਨ੍ਹਾਂ ਕਿਹਾ ਕਿ 2 ਸਾਲ ਵੱਧ ਸਮਾਂ ਬੀਤ ਜਾਣ ’ਤੇ ਵੀ ਪੰਜਾਬ ਦਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਪੰਜਾਬ ਨਾਲ ਜੁਡ਼ੇ ਹੋਏ ਮੁੱਦਿਆਂ ਪ੍ਰਤੀ ਯਤਨਸ਼ੀਲ ਨਹੀਂ ਹੈ, ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ’ਚ ਸੁਖਬੀਰ ਬਾਦਲ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੋਤ ਸਿੰਘ ਸਾਬੀ, ਕੋਰ ਕਮੇਟੀ ਮੈਂਬਰ ਕਮਲਜੀਤ ਕੁਲਾਰ, ਮੈਂਬਰ ਪੀ.ਏ.ਸੀ. ਲਖਵਿੰਦਰ ਸਿੰਘ ਲੱਖੀ, ਮਨਜੀਤ ਦਸੂਹਾ, ਦੇਸ ਰਾਜ ਸਿੰਘ ਧੁੱਗਾ, ਕਮਲਜੀਤ ਸਿੰਘ ਤੁੱਲੀ, ਇਕਬਾਲ ਸਿੰਘ ਜੌਹਲ, ਇਕਬਾਲ ਸਿੰਘ îਢਡਿਆਲਾ, ਪਰਮਿੰਦਰ ਸਿੰਘ ਚੌਹਾਨ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Related News