ਪੰਚਾਇਤ ਵੱਲੋਂ ਲੋਡ਼ਵੰਦ ਗਰੀਬ ਪਰਿਵਾਰਾਂ ਦੀ ਮਦਦ

Wednesday, Mar 27, 2019 - 04:27 AM (IST)

ਪੰਚਾਇਤ ਵੱਲੋਂ ਲੋਡ਼ਵੰਦ ਗਰੀਬ ਪਰਿਵਾਰਾਂ ਦੀ ਮਦਦ
ਹੁਸ਼ਿਆਰਪੁਰ (ਜਸਵਿੰਦਰਜੀਤ)-ਪਿੰਡ ਕਾਲੂਵਾਹਰ ਦੀ ਪੰਚਾਇਤ ਵੱਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲੋਡ਼ਵੰਦ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਐੱਨ.ਆਰ.ਆਈਜ਼ ਅਤੇ ਹੋਰ ਦਾਨੀ ਸੱਜਣਾਂ ਦੀ ਮਦਦ ਨਾਲ ਪਿੰਡ ਦੇ ਇਕ ਗਰੀਬ ਪਰਿਵਾਰ ਦੀ ਲਡ਼ਕੀ ਦੇ ਵਿਆਹ ਲਈ 5100 ਰੁਪਏ ਦਿੱਤੇ ਗਏ ਅਤੇ ਪਿੰਡ ਦੇ ਪੰਜ ਪਰਿਵਾਰਾਂ ਨੂੰ ਕਰੀਬ 1000-1000 ਰੁਪਏ ਦਾ ਰਾਸ਼ਨ ਲੈ ਕੇ ਦਿੱਤਾ ਗਿਆ। ਇਸ ਮੌਕੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਅਜਿਹੇ ਕੰਮ ਭਵਿੱਖ ਵਿਚ ਜਾਰੀ ਰੱਖੇ ਜਾਣਗੇ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਪਿੰਡ ਵਿਚ ਲਾਗੂ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ।ਇਸ ਮੌਕੇ ਤਰਲੋਚਨ ਸਿੰਘ ਮੈਂਬਰ ਪੰਚਾਇਤ, ਧਰਮ ਪਾਲ ਸਿੰਘ, ਜੀਵਨ ਸਿੰਘ, ਸੁਦੇਸ਼ ਕੁਮਾਰ, ਹਰਚਰਨ ਦਾਸ, ਧਰਮਪਾਲ, ਅਮਰਜੀਤ ਸਿੰਘ ਵੀ ਹਾਜ਼ਰ ਸਨ। ਫੋਟੋ

Related News