ਸਿੱਖਿਆ ਵਿਭਾਗ ਵੱਲੋਂ ਪਿੱਪਲਾਂਵਾਲਾ ਸਕੂਲ ਦੇ ਤਿੰਨ ਅਧਿਆਪਕ ਸਨਮਾਨਤ
Wednesday, Mar 20, 2019 - 03:39 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾਂ ਦੇ ਮੈਥ ਅਧਿਆਪਕ ਲਖਵਿੰਦਰ ਰਾਮ, ਅਮਨਪ੍ਰੀਤ ਕੌਰ ਅਤੇ ਸਾਇੰਸ ਅਧਿਆਪਕਾ ਤੇਜਿੰਦਰ ਕੌਰ ਨੂੰ ਸਬੰਧਤ ਵਿਸ਼ਿਆਂ ਦੇ ਮਾਰਚ 2019 ਦੇ ਦਸਵੀਂ ਦੇ ਨਤੀਜੇ ਸੌ ਫੀਸਦੀ ਦੇਣ ’ਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਹਰਜਿੰਦਰ ਕੌਰ, ਡੀ. ਐੱਮ. ਸੁਖਵਿੰਦਰ ਸਿੰਘ, ਬੀ. ਐੱਮ. ਨੀਰਜ ਕੰਵਰ ਅਤੇ ਅੰਕੁਰ ਸੂਦ ਵੱਲੋਂ ਇਹ ਪ੍ਰਸ਼ੰਸਾ ਪੱਤਰ ਸਵੇਰ ਦੀ ਸਭਾ ਵਿਚ ਸਬੰਧਤ ਅਧਿਆਪਕਾਂ ਨੂੰ ਦਿੱਤੇ ਗਏ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਵੀ ਸਾਰੇ ਵਿਸ਼ਾ ਅਧਿਆਪਕਾਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਪਡ਼੍ਹਾਇਆ ਹੈ। ਸਕੂਲ ਵਿਚ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਸਕੂਲ ਸਮੇਂ ਤੋਂ ਬਾਅਦ ਵਾਧੂ ਸਮਾਂ ਲਾ ਕੇ ਅਤੇ ਛੁੱਟੀਆਂ ਵਾਲੇ ਦਿਨ ਕਲਾਸਾਂ ਲਾ ਕੇ ਚੰਗੇ ਨਤੀਜੇ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ। ਸਾਥੀ ਅਧਿਆਪਕਾਂ ਨੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਾਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਫੋਟੋ