ਪ੍ਰਵਾਸੀ ਪੰਜਾਬੀ ਦਾਨੀ ਵੱਲੋਂ ਸਰਕਾਰੀ ਸਕੂਲ ਲਈ ਵਿੱਤੀ ਮਦਦ
Thursday, Feb 14, 2019 - 04:59 AM (IST)

ਹੁਸ਼ਿਆਰਪੁਰ (ਪੰਡਿਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌਡ਼ਾ ਬਗਿਆਡ਼ੀ ਵਿਚ ਹੋਏ ਇਕ ਸਮਾਗਮ ਦੌਰਾਨ ਪਿੰਡ ਜੌਡ਼ਾ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਅਤੇ ਹੋਰ ਦਾਨੀਆਂ ਨੇ ਸਕੂਲ ਪ੍ਰਬੰਧਕਾਂ ਨੂੰ ਵਿੱਤੀ ਮਦਦ ਭੇਟ ਕੀਤੀ। ਪ੍ਰਿੰਸੀਪਲ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਸਕੂਲ ਵਿਚ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਗਰਾਊਂਡ ਵਿਚ ਮਿੱਟੀ ਪਾਉਣ ਲਈ ਪ੍ਰਵਾਸੀ ਪੰਜਾਬੀ ਗੁਰਦੇਵ ਸਿੰਘ ਨਰਵਾਲ ਨੇ 61 ਹਜ਼ਾਰ ਰੁਪਏ, ਸੁਰਿੰਦਰ ਸਿੰਘ ਨੇ 10 ਹਜ਼ਾਰ, ਗੁਰਮੇਲ ਸਿੰਘ ਅਤੇ ਹਰਬੰਸ ਸਿੰਘ ਲੱਖਾ ਨੇ 5-5 ਹਜ਼ਾਰ ਰੁਪਏ ਦੀ ਵਿੱਤੀ ਮਦਦ ਭੇਟ ਕੀਤੀ। ਇਸ ਮੌਕੇ ਪ੍ਰਵਾਸੀ ਪੰਜਾਬੀ ਨਰਵਾਲ ਨੇ ਸਕੂਲ ਪ੍ਰਬੰਧਕਾਂ ਨੂੰ ਭਵਿੱਖ ਵਿਚ ਵੀ ਸਕੂਲ ਦੀ ਬੇਹਤਰੀ ਲਈ ਵਿੱਤੀ ਮਦਦ ਦਾ ਭਰੋਸਾ ਦਿੱਤਾ। ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿਚ ਸਿੱਖਿਆ ਸਹੂਲਤਾਂ ਲਈ ਲਗਾਤਾਰ ਮਦਦ ਕਰਨ ਵਾਲੇ ਨਰਵਾਲ ਅਤੇ ਹੋਰ ਦਾਨੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਦਲਵੀਰ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਜੌਡ਼ਾ, ਰਾਜੀਵ ਕੁਮਾਰ, ਹਰਜੀਤ ਸਿੰਘ, ਹਰਿੰਦਰ ਸਿੰਘ, ਸੁਖਵੀਰ ਸਿੰਘ ਸੁੱਖਾ, ਹਰਿੰਦਰ ਪਾਲ ਸਿੰਘ, ਗਗਨਦੀਪ ਸਿੰਘ, ਜੋਗਿੰਦਰ ਸਿੰਘ, ਪਲਵਿੰਦਰ ਕੌਰ, ਮਨਦੀਪ ਮੰਨਾ, ਬਲਬੀਰ ਸਿੰਘ, ਗੁਰਚਰਨ ਸਿੰਘ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।