ਕੁੱਤਿਆਂ ਦੀਆਂ ਟਰੈਕ ਦੌਡ਼ਾਂ ਕਰਵਾਈਆਂ

Friday, Feb 01, 2019 - 09:20 AM (IST)

ਕੁੱਤਿਆਂ ਦੀਆਂ ਟਰੈਕ ਦੌਡ਼ਾਂ ਕਰਵਾਈਆਂ
ਹੁਸ਼ਿਆਰਪੁਰ (ਜ.ਬ.)-ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਤੇ ਐੱਨ. ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਬੱਡੋਂ ਵਿਖੇ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਵਿਚ 10ਵੀਆਂ ਮਿਕਸ ਕੁੱਤਿਆਂ ਦੀਆਂ ਟਰੈਕ ਦੌਡ਼ਾਂ ਕਰਵਾਈਆਂ ਗਈਆਂ, ਜਿਸ ਵਿਚ ਸਤਮੀਤ ਮਾਨ ਹੰਟਰ ਬ੍ਰਦਰ ਗਰੁੱਪ ਦੀ ਕੁੱਤੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਨੰਬਰਦਾਰ ਚਰਨਜੀਤ ਸਿੰਘ ਨਿਊ ਫਰੈਂਡਜ਼ ਗਰੁੱਪ ਬਟਾਲਾ ਦੀ ਕੁੱਤੀ ਦੂਜੇ ਸਥਾਨ ’ਤੇ ਰਹੀ। ਮੁੱਖ ਮਹਿਮਾਨ ਵਜੋਂ ਡਾ. ਰਾਜ ਕੁਮਾਰ ਹਲਕਾ ਵਿਧਾਇਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜੇਤੂ ਤੇ ਉੱਪ ਜੇਤੂ ਕੁੱਤਿਆਂ ਦੇ ਮਾਲਕਾਂ ਨੂੰ ਕਰਮਵਾਰ 35 ਹਜ਼ਾਰ ਤੇ 25 ਹਜ਼ਾਰ ਰੁਪਏ ਨਕਦ ਅਤੇ ਪਹਿਲੇ ਤੋਂ 8ਵੇਂ ਸਥਾਨ ਤੱਕ ਨਕਦ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਨਾਮਾਂ ਦੀ ਵੰਡ ਮੁਖ ਮਹਿਮਾਨ ਡਾ. ਰਾਜ ਕੁਮਾਰ, ਤਰਲੋਚਨ ਸਿੰਘ ਪਰਮਾਰ ਹੁਸ਼ਿਆਰਪੁਰ ਤੇ ਸਰਪੰਚ ਅਮਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਮਹਿੰਦਰ ਸਿੰਘ ਪਰਮਾਰ, ਬਲਵੀਰ ਸਿੰਘ ਸਾਬਕਾ ਸਰਪੰਚ, ਹਰਬਿੰਦਰ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ ਨੰਬਰਦਾਰ, ਸਰਵਣ ਸਿੰਘ ਪੰਚ, ਮੋਹਣ ਸਿੰਘ ਪੰਚ, ਕਰਮਜੀਤ ਸਿੰਘ ਪਰਮਾਰ, ਗੁਰਬਖਸ਼ ਸਿੰਘ ਹੈਪੀ ਸਰਪੰਚ ਡਾਂਡੀਆਂ, ਬਲਵੀਰ ਚੰਦ ਸਰਪੰਚ ਮਖਸੂਸਪੁਰ, ਰਜਿੰਦਰ ਸਿੰਘ ਮਖਸੂਸਪੁਰ, ਅਮਰਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਮੰਡਲ ਕਾਂਗਰਸ, ਮਹਿੰਦਰ ਸਿੰਘ ਮੱਲ, ਜਸਵਿੰਦਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਬਲਵਿੰਦਰਪਾਲ ਐੱਸ. ਐੱਚ. ਓ. ਮੇਹਟੀਆਣਾ, ਕੇਵਲ ਸਿੰਘ, ਥਾਣੇਦਾਰ ਅਮਰੀਕ ਸਿੰਘ, ਸੇਵਾ ਸਿੰਘ, ਮਾ. ਹਰਕੇਵਲ ਸਿੰਘ, ਨਿਰਮਲ ਸਿੰਘ, ਠੇਕੇਦਾਰ ਕਮਲਜੀਤ ਸਿੰਘ ਆਦਿ ਖੇਡ ਪ੍ਰੇਮੀ ਹਾਜ਼ਰ ਸਨ।

Related News