ਕਾਂਗਰਸੀ ਆਗੂ ਮੁਖਤਿਆਰ ਬਾਠ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

Wednesday, Jan 30, 2019 - 10:20 AM (IST)

ਕਾਂਗਰਸੀ ਆਗੂ ਮੁਖਤਿਆਰ ਬਾਠ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਹੁਸ਼ਿਆਰਪੁਰ (ਅਰੋਡ਼ਾ)-ਪਿੰਡ ਬੱਠਲਾਂ ਦੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਮੁਖਤਿਆਰ ਸਿੰਘ ਬਾਠ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਬੱਠਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੀ ਮੁੱਖ ਬੁਲਾਰਾ ਮੈਡਮ ਨਿਮਿਸ਼ਾ ਮਹਿਤਾ, ਪੰਜਾਬ ਦੇ ਸਾਬਕਾ ਚੇਅਰਮੈਨ ਵਿਵਕੋ ਸੁਖਰਾਜ ਸਿੰਘ ਨੱਤ, ਪੰਜਾਬ ਕਾਂਗਰਸ ਦੇ ਸਕੱਤਰ ਨੰਬਰਦਾਰ ਬਖਤਾਵਰ ਸਿੰਘ ਮਜਾਰਾ ਡੀਂਗਰੀਆਂ, ਡਾ. ਹਰਵਿੰਦਰ ਸਿੰਘ ਬਾਠ, ਹਰਮਨਦੀਪ ਸਿੰਘ ਸਕੱਤਰ ਪੰਜਾਬ ਕਾਂਗਰਸ ਨੇ ਸਵ. ਮੁਖਤਿਆਰ ਸਿੰਘ ਬਾਠ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸ਼ੋਕ ਸਭਾ ’ਚ ਦਲਵੀਰ ਸਿੰਘ ਘੀਰਾ ਕੁੱਕਡ਼ਾਂ ਆਗੂ ਜੱਟ ਸਭਾ, ਨੰਬਰਦਾਰ ਮਲਕੀਤ ਸਿੰਘ ਕੰਗ, ਰਘਵੀਰ ਸਿੰਘ ਭੀਰਾ, ਹਰਸ਼ਰਨ ਸਿੰਘ ਭਾਂਤਪੁਰੀ, ਨੰਬਰਦਾਰ ਦਵਿੰਦਰ ਸਿੰਘ, ਅਵਤਾਰ ਸਿੰਘ ਜੱਸੋਵਾਲ ਮੈਂਬਰ ਜ਼ਿਲਾ ਪ੍ਰੀਸ਼ਦ, ਹਰਜਿੰਦਰ ਸਿੰਘ ਬਾਠ ਹੁਸ਼ਿਆਰਪੁਰ, ਪ੍ਰੀਤਮ ਸਿੰਘ ਬਾਠ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਤੇ ਹੋਰ ਪਤਵੰਤਿਆਂ ਨੇ ਮੁਖਤਿਆਰ ਸਿੰਘ ਬਾਠ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Related News