ਸ੍ਰੀ ਜਪੁਜੀ ਸਾਹਿਬ ਕੰਠ ਤੇ ਉਚਾਰਨ ਮੁਕਾਬਲਾ
Monday, Jan 21, 2019 - 09:49 AM (IST)

ਹੁਸ਼ਿਆਰਪੁਰ (ਭਟੋਆ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਸਬੰਧ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ ਵਿਖੇ ਪ੍ਰਿੰਸੀਪਲ ਧਰਮਿੰਦਰ ਸਿੰਘ ਦੀ ਅਗਵਾਈ ਵਿਚ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਸ੍ਰੀ ਜਪੁਜੀ ਸਾਹਿਬ ਦਾ ਕੰਠ ਤੇ ਉਚਾਰਨ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਭੂੰਗਾ ਦੇ ਮਿਡਲ ਅਤੇ ਹਾਈ ਸਕੂਲਾਂ ਵਿਚ ਪਡ਼੍ਹਦੇ 6ਵੀਂ ਤੋਂ 10ਵੀਂ ਤੱਕ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਮਿਡਲ ਵਰਗ ਵਿਚੋਂ ਸਰਤਾਜਵੀਰ ਸਿੰਘ ਸਰਕਾਰੀ ਮਿਡਲ ਸਕੂਲ ਥੇਂਦਾ ਚਿੱਪਡ਼ਾ ਨੇ ਪਹਿਲਾ, ਲਵਪ੍ਰੀਤ ਕੌਰ ਸਰਕਾਰੀ ਸਕੂਲ ਭਟੋਲੀਆਂ ਨੇ ਦੂਜਾ ਅਤੇ ਅਮਨਦੀਪ ਕੌਰ ਸਰਕਾਰੀ ਸਕੂਲ ਰਾਉਵਾਲ ਭੁਲਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹਾਈ ਸਕੂਲ ਵਰਗ ਵਿਚੋਂ ਸੁਖਵੰਤ ਸਿੰਘ ਸ. ਸ. ਸ. ਸ. ਭੂੰਗਾ ਨੇ ਪਹਿਲਾ, ਮਨਜੋਤ ਕੌਰ ਸ. ਸ. ਸ. ਸ. ਧੂਤ ਕਲਾਂ ਨੇ ਦੂਜਾ ਅਤੇ ਚਰਨਪ੍ਰੀਤ ਸਿੰਘ ਅੰਬਾਲਾ ਜੱਟਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਧਰਮਿੰਦਰ ਸਿੰਘ, ਲੈਕਚਰਾਰ ਨਲਿਨੀ ਚੰਦੇਲ, ਡਾ. ਹਰਦੀਪ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਧਾਮੀ, ਕੁਲਵਿੰਦਰ ਕੁਮਾਰ, ਮੀਨਾ ਕੁਮਾਰੀ, ਨਰੇਸ਼ ਚੰਦਰ, ਹਰਭਜਨ ਸਿੰਘ, ਹਰਜੀਤ ਸਿੰਘ, ਦਲਜੀਤ ਸਿੰਘ, ਸਵਰਨ ਚੰਦ, ਅਸ਼ਵਨੀ ਕੁਮਾਰ, ਦਵਿੰਦਰ ਸਿੰਘ (ਪੀ. ਟੀ. ਆਈ.), ਗੁਰਦੀਪ ਸਿੰਘ, ਪਿੰਕੀ, ਮੀਨਾ ਵਾਸੂਦੇਵਾ, ਰਾਜਵਿੰਦਰ ਕੌਰ, ਪ੍ਰਵੀਨ ਬਾਲਾ, ਕਿਰਨ ਜੱਸਲ, ਸੁਮਨ ਭਾਰਦਵਾਜ, ਸੋਨਾ ਰਾਣੀ, ਮਨਿੰਦਰ ਕੌਰ, ਸਰਬਜੀਤ ਕੌਰ, ਰਿਤੂ ਬਾਲਾ, ਨਰਿੰਦਰ ਸਿੰਘ, ਰਾਮਜੀਤ, ਜਸਵਿੰਦਰ ਸਿੰਘ ਅਤੇ ਹੋਰ ਸਮੂਹ ਸਟਾਫ ਮੈਂਬਰ ਹਾਜ਼ਰ ਸਨ।