ਖੈਰਡ਼-ਅੱਛਰਵਾਲ ਵਿਖੇ ਮਸੀਹੀ ਸਤਿਸੰਗ ਸਮਾਗਮ ਕਰਵਾਇਆ
Sunday, Jan 20, 2019 - 12:07 PM (IST)
ਹੁਸ਼ਿਆਰਪੁਰ (ਜ.ਬ.)-ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿਸਟਰ ਬਲਵਿੰਦਰ ਕੌਰ ਦੀ ਅਗਵਾਈ ਵਿਚ ਚਰਚ ਆਫ ਗੌਡ ਪਿੰਡ ਖੈਰਡ਼-ਅੱਛਰਵਾਲ ਵਿਖੇ ਪ੍ਰਭੂ ਯਿਸੂ ਮਸੀਹ ਨੂੰ ਸਮਰਪਿਤ 17ਵਾਂ ਸਾਲਾਨਾ ਮਸੀਹੀ ਸਤਿਸੰਗ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕ੍ਰਿਸ਼ਚੀਅਨ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਸ਼ਿਰਕਤ ਕੀਤੀ। ਜਦੋਂ ਕਿ ਮੁੱਖ ਪ੍ਰਚਾਰਕ ਪਾਸਟਰ ਹੇਮੰਤ ਕੁਮਾਰ ਦਿੱਲੀ ਵਾਲੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦਾ ਅਗਾਜ ਪਾਸਟਰ ਸਿਸਟਰ ਬਲਵਿੰਦਰ ਕੌਰ, ਪਾਸਟਰ ਰਾਜ ਮੱਲ ਕੋਟ ਫਤੂਹੀ, ਪਾਸਟਰ ਗਿਆਨ ਮਸੀਹ, ਪਾਸਟਰ ਮੋਹਨ ਮਸੀਹ, ਪਾਸਟਰ ਕੁਲਵਿੰਦਰ ਮਸੀਹ, ਪਾਸਟਰ ਮਹਿੰਗਾ ਮਸੀਹ, ਪਾਸਟਰ ਰਮੇਸ਼ ਵੱਲੋਂ ਪ੍ਰਾਰਥਨਾ ਦੁਆਰਾ ਕੀਤਾ। ਉਪਰੰਤ ਪਾਸਟਰ ਹੇਮੰਤ ਕੁਮਾਰ ਦਿੱਲੀ ਵਾਲਿਆਂ ਤੇ ਹੋਰ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਪਹੁੰਚੀਆਂ ਸੰਗਤਾਂ ਨਾਲ ਮਿਲ ਕੇ ਪ੍ਰਭੂ ਯਿਸੂ ਜੀ ਦੀ ਮਹਿਮਾ ਦਾ ਗੁਣਗਾਨ ਭਜਨਾਂ ਤੇ ਬਾਇਬਲ ਦੀਆਂ ਆਇਤਾਂ ਸੁਣਾ ਕੇ ਕੀਤਾ ਤੇ ਪ੍ਰਭੂ ਯਿਸੂ ਜੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਸ਼ੋਕ ਕੁਮਾਰ, ਪਾਸਟਰ ਰੇਸ਼ਮ, ਪਾਸਟਰ ਭਾਗ ਮੱਲ, ਪਾਸਟਰ ਸ਼ੰਮੀ, ਪਾਸਟਰ ਤਰਸੇਮ, ਮੀਨੂ, ਬਲਵੀਰ ਸਿੰਘ, ਹਰਦੀਪ ਬੰਗਾ, ਹਰਦੀਪ ਕੌਰ ਨੇਹਾ, ਪਰਮਜੀਤ ਕੌਰ, ਮਨਜਿੰਦਰ ਸਿੰਘ, ਸੁਨੀਲ ਕੁਮਾਰ, ਰਵੀਸ਼ੇਰ ਸਿੰਘ, ਗੁਰਮੇਲ ਸਿੰਘ, ਬਿੰਦਰ, ਵਿਜੇ ਕੁਮਾਰ, ਜਮਨਾ ਦੇਵੀ, ਪ੍ਰੀਤ, ਹਨੀ, ਸਰਬਜੀਤ ਕੌਰ, ਗਿਆਨ ਸਿੰਘ ਬੰਗਾ, ਪਾਸਟਰ ਮੋਹਣ ਮਸੀਹ, ਪਾਸਟਰ ਮਹਿੰਗਾ ਮਸੀਹ, ਪਾਸਟਰ ਪਰਮਜੀਤ, ਬਖਤਾਵਰ ਸਿੰਘ ਬਿੰਜੋਂ, ਮੁਕੇਸ਼ ਟਿੰਕੂ, ਕਮਲਾ ਰਾਣੀ ਹਕੂਮਤਪੁਰ, ਕਸ਼ਮੀਰ ਕੌਰ, ਰਾਣੀ ਕੁਲਵੰਤ, ਕੁਲਜੀਤ ਕੁਮਾਰੀ ਅੱਛਰਵਾਲ ਆਦਿ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪ੍ਰਭੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
