ਹੁਸ਼ਿਆਰਪੁਰ: ਤਸਵੀਰਾਂ ''ਚ ਦੇਖੋ ਤੇਜ਼ ਰਫਤਾਰ ਦਾ ਕਹਿਰ, ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਨਾਲ ਵਾਪਰਿਆ ਮੰਦਭਾਗਾ ਭਾਣਾ
Monday, Jun 19, 2017 - 02:34 PM (IST)
ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ)— ਹੁਸ਼ਿਆਰਪੁਰ ਫਗਵਾੜਾ ਰੋਡ 'ਤੇ ਫੁਗਲਾਨਾ ਪਿੰਡ ਨੇੜੇ ਸੜਕ 'ਤੇ ਬਣੇ ਬੱਸ ਸਟਾਪ 'ਤੇ ਲੋਕ ਹੁਸ਼ਿਆਰਪੁਰ ਪਹੁੰਚਣ ਲਈ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਫਗਵਾੜਾ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਜਬਦਸਤ ਟੱਕਰ ਮਾਰ ਦਿੱਤੀ, ਜਿਸ ਨਾਲ 5 ਲੋਕ ਹਵਾ 'ਚ ਉਛਲ ਗਏ, ਪੰਜੇ ਗੰਭੀਰ ਜ਼ਖਮੀ ਹੋ ਗਏ ਅਤੇ ਕਾਰ ਡਰਾਈਵਰ ਸਮੇਤ ਬਾਜ਼ੀਆਂ ਖਾਂਦੀ ਹੋਈ ਇਕ ਕਿਨਾਰੇ ਜਾ ਪਹੁੰਚੀ। ਮੌਕੇ 'ਤੇ ਖੜ੍ਹੇ ਲੋਕਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਸ਼ੀ ਕਾਰ ਡਰਾਈਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
