ਅਪਾਹਿਜ ਹੋਣ ਦੇ ਬਾਵਜੂਦ ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਾ ਇਹ ਨਿਹੰਗ

03/01/2018 1:17:11 PM

ਸ੍ਰੀ ਆਨੰਦਪੁਰ ਸਾਹਿਬ— ਗੁਰੂ ਨਾਲ ਸੱਚਾ ਪਿਆਰ ਹੋਵੇ ਅਤੇ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਹਾਸਲ  ਕਰਨੀ ਮੁਸ਼ਕਿਲ ਨਹੀਂ। ਇਹੀ ਸੰਦੇਸ਼ ਦੇ ਰਿਹਾ ਹੈ ਕਿ ਨਿਹੰਗ ਸਿੰਘ ਤੂਫਾਨ ਸਿੰਘ। ਆਪਣੇ ਨਾਂ ਵਾਂਗ ਇਸ ਨਿਹੰਗ ਸਿੰਘ 'ਚ ਤੂਫਾਨ ਦੀ ਰਵਾਨਗੀ ਹੈ ਅਤੇ ਇਹ ਉਸ ਦਾ ਗੁਰੂ ਨਾਲ ਇੰਨਾ ਮੋਹ ਹੈ ਕਿ ਅਪਾਹਿਜ ਹੋਣ ਦੇ ਬਾਵਜੂਦ ਇਹ ਸਿੱਖ ਸਾਈਕਲ ਚਲਾ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਾ ਹੈ। ਹੋਲੇ-ਮਹੱਲੇ ਦਾ ਆਨੰਦ ਲੈ ਰਿਹਾ ਇਕ ਲੱਤ ਪਲਾਸਟਿਕ ਦੀ ਹੋਣ ਦੇ ਬਾਵਜੂਦ ਇਹ ਨਿਹੰਗ ਦੇਸ਼ ਭਰ 'ਚ ਸਾਈਕਲ 'ਤੇ ਕਈ ਧਾਰਮਿਕ ਸਥਾਨਾਂ ਦਾ ਸਫਰ ਕਰ ਚੁੱਕਾ ਹੈ। ਹੁਣ ਤੱਕ ਨਿਹੰਗ ਸਿੰਘ ਸਾਈਕਲ 'ਤੇ ਕਰੀਬ 60 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਹੁਣ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ 'ਚ ਪੁੱਜਾ ਹੈ। 

PunjabKesari
ਨਿਹੰਗ ਸਿੰਘ ਦਾ ਇਹ ਸਾਈਕਲ ਕਿਸੇ ਜਹਾਜ਼ ਤੋਂ ਘੱਟ ਨਹੀਂ ਹੈ। ਇਸ ਨੂੰ ਨਿਹੰਗ ਸਿੰਘ ਨੇ ਆਪਣੇ ਹਿਸਾਬ ਨਾਲ ਇਸ ਤਰ੍ਹਾਂ ਮੋਡੀਫਾਈਡ ਕੀਤਾ ਹੈ ਕਿ ਹਰ ਕੋਈ ਇਸ ਨੂੰ ਦੇਖਦਾ ਰਹਿ ਜਾਂਦਾ ਹੈ। 
ਨਿਹੰਗ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਚੜ੍ਹਾਈਆਂ ਚੜ੍ਹਨ ਸਮੇਂ ਉਸ ਨੂੰ ਕਈ ਮੁਸ਼ਕਿਲਾਂ ਵੀ ਪੇਸ਼ ਆਉਂਦੀਆਂ ਹਨ। ਉਸ ਨੇ ਸੰਗਤ ਨੂੰ ਅਪੀਲ ਵੀ ਕੀਤੀ ਉਸ ਦੀ ਸਾਈਕਲ 'ਤੇ ਜੇਕਰ ਮੋਟਰ ਜਾਂ ਇੰਜਣ ਆਦਿ ਲਗਵਾ ਦਿੱਤਾ ਜਾਵੇ ਤਾਂ ਉਹ ਆਪਣੇ ਮਕਸਦ ਨੂੰ ਆਰਾਮ ਨਾਲ ਪੂਰਾ ਕਰ ਸਕਦਾ ਹੈ। ਫਿਲਹਾਲ ਨਿਹੰਗ ਸਿੰਘ ਦਾ ਇਹ ਜਜ਼ਬਾ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਅਤੇ ਹਰ ਕੋਈ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।


Related News