ਸਰਹੱਦ ਪਾਰ: ਹਿੰਦੂ ਨੌਜਵਾਨ ਨੇ ਪੁਲਸ ਦੀ ਕੁੱਟਮਾਰ ਤੋਂ ਬਚਣ ਲਈ ਖੂਹ ''ਚ ਮਾਰੀ ਛਾਲ, ਹੋਈ ਮੌਤ
Saturday, Sep 10, 2022 - 01:27 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਹੈਦਰਾਬਾਦ ਇਲਾਕੇ ਦੇ ਕਸਬਾ ਟਾਂਡੋ ਮੁਹੰਮਦ ਖਾਨ ’ਚ ਅੱਜ ਪੁਲਸ ਦੇ ਗੁੱਸੇ ਤੋਂ ਬਚਣ ਲਈ ਇਕ ਹਿੰਦੂ ਨੌਜਵਾਨ ਨੇ ਖੂਹ 'ਚ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਆਲਮ ਕੋਹਲੀ (30) ਵਾਸੀ ਟਾਂਡੋ ਮੁਹੰਮਦ ਖਾਨ ਦੇ ਹਸਪਤਾਲ 'ਚ ਬੀਮਾਰੀ ਕਾਰਨ 2 ਦਿਨਾਂ ਤੋਂ ਦਾਖ਼ਲ ਸੀ, ਜਿਸ ਦੀ ਬੀਤੇ ਕੱਲ੍ਹ ਹਸਪਤਾਲ ’ਚ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨਾਲ ਉਸ ਦੀ ਬਹਿਸ ਹੋ ਗਈ, ਜਿਸ 'ਤੇ ਪੁਲਸ ਕਰਮਚਾਰੀਆਂ ਨੇ ਆਲਮ ਕੋਹਲੀ ਨੂੰ ਹਸਪਤਾਲ ਤੋਂ ਬਾਹਰ ਗੇਟ ਕੋਲ ਲਿਆ ਕੇ ਕੁੱਟਮਾਰ ਕੀਤੀ।
ਆਲਮ ਕੋਹਲੀ ਕਿਸੇ ਤਰ੍ਹਾਂ ਉਨ੍ਹਾਂ ਦੀ ਪਕੜ 'ਚੋਂ ਭੱਜ ਗਿਆ। ਪੁਲਸ ਕਰਮਚਾਰੀ ਵੀ ਉਸ ਦੇ ਪਿੱਛੇ ਦੌੜੇ। ਕੁੱਟਮਾਰ ਤੋਂ ਬਚਣ ਲਈ ਆਲਮ ਕੋਹਲੀ ਨੇ ਖੂਹ 'ਚ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦੇ ਵਿਰੋਧ ’ਚ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੈਦਰਾਬਾਦ-ਸੁਜਾਵਲ ਰੋਡ ’ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਤੇ ਦੋਸ਼ੀ ਪੁਲਸ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : 'ਮੈਂ ਗੋਲਡੀ ਬਰਾੜ ਗੈਂਗ ਤੋਂ ਬੋਲਦਾ ਹਾਂ, 2 ਲੱਖ ਦਿਓ, ਨਹੀਂ ਤਾਂ ਸਾਰਾ ਪਰਿਵਾਰ ਖ਼ਤਮ ਕਰ ਦਿਆਂਗੇ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।