50 ਗ੍ਰਾਮ ਹੈਰੋਇਨ ਸਮੇਤ ਏ. ਐੱਸ. ਆਈ ਗ੍ਰਿਫਤਾਰ

Wednesday, Sep 13, 2017 - 03:54 PM (IST)

50 ਗ੍ਰਾਮ ਹੈਰੋਇਨ ਸਮੇਤ ਏ. ਐੱਸ. ਆਈ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਬਣਾਈ ਸਪੈਸ਼ਲ ਟਾਸਕ ਫੋਰਸ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਥਾਣਾ ਕੋਟਭਾਈ ਦੇ ਇਕ ਏ. ਐਸ. ਆਈ ਨੂੰ ਇਕ ਹੋਰ ਸਾਥੀ ਸਮੇਤ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਐਸ. ਟੀ. ਐਫ ਨੂੰ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਲੋਟ ਰੋਡ 'ਤੇ ਵਿਸ਼ੇਸ਼ ਤੌਰ 'ਤੇ ਨਾਕੇਬੰਦੀ ਕੀਤੀ ਗਈ ਸੀ।

ਇਸ ਦੌਰਾਨ ਇਕ ਸਵਿਫਟ ਕਾਰ ਡੀ. ਐਲ. 5ਸੀਡੀ 6466 ਜੋ ਕਿ ਸਥਾਨਕ ਚੱਕ ਦੂਹੇਵਾਲਾ ਵਿਖੇ ਲੱਗੇ ਪੁਲਸ ਦੇ ਨਾਕੇ ਨੂੰ ਤੋੜ ਕੇ ਭੱਜੀ ਅਤੇ ਜਦ ਇਸ ਕਾਰ ਨੂੰ ਰੋਕਿਆ ਗਿਆ ਤਾਂ ਇਸ ਵਿਚ ਏ. ਐਸ. ਆਈ ਮੋਹਨ ਸਿੰਘ ਥਾਣਾ ਕੋਟਭਾਈ ਅਤੇ ਗੁਰਮੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਥੇਹੜੀ ਸਵਾਰ ਸਨ। ਜਦ ਐਸ. ਟੀ. ਐਫ ਦੇ ਵਿਸ਼ੇਸ਼ ਉਪਕਪਤਾਨ ਪੁਲਸ ਹਰਿੰਦਰ ਸਿੰਘ ਮਾਨ ਦੀ ਹਾਜ਼ਰੀ ਵਿਚ ਥਾਣਾ ਸਦਰ ਦੇ ਸਬ ਇੰਸਪੈਕਟਰ ਇਕਬਾਲ ਸਿੰਘ, ਐਸ. ਟੀ. ਐਫ ਦੇ ਸਬ ਇੰਸਪੈਕਟਰ ਬਚਿਤਰ ਸਿੰਘ ਅਤੇ ਚੌਕੀ ਦੂਹੇਵਾਲਾ ਦੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਤਲਾਸ਼ੀ ਲਈ ਤਾਂ ਉਕਤ ਵਿਅਕਤੀਆਂ ਕੋਲੋ 50 ਗ੍ਰਾਮ ਹੈਰੋਇਨ ਮਿਲੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੋਹਨ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਮੰਨਿਆ ਕਿ ਉਨ੍ਹਾਂ ਨਾਲ ਦੋ ਵਿਅਕਤੀ ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਵੀ ਇਸ ਕੰਮ 'ਚ ਸ਼ਾਮਿਲ ਸਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਅੱਗੇ ਹੋਰ ਖੁਲਾਸੇ ਹੋਣ ਦੀ ਆਸ ਹੈ। ਇਸ ਮੌਕੇ ਐਸ. ਪੀ. ਡੀ. ਬਲਜੀਤ ਸਿੰਘ ਸਿੱਧੂ, ਐਸ. ਟੀ. ਐਫ ਦੇ ਉਪ ਕਪਤਾਨ ਹਰਿੰਦਰ ਸਿੰਘ ਮਾਨ, ਥਾਣਾ ਸਦਰ ਐਸ. ਐਚ. ਓ. ਪੈਰੀਵਿੰਕਲ ਸਿੰਘ ਗਰੇਵਾਲ ਆਦਿ ਹਾਜ਼ਰ ਸਨ। 


Related News