ਵਿਰਾਸਤੀ ਮੇਲਾ: ਜਦੋਂ ਬੀਬਾ ਬਾਦਲ ਨੇ ਚਲਾਇਆ ਬੁਲਟ ਤੇ ਪਿੱਛੇ ਬੈਠੇ 'ਆਪ' ਵਿਧਾਇਕ

Friday, Dec 09, 2022 - 10:19 PM (IST)

ਵਿਰਾਸਤੀ ਮੇਲਾ: ਜਦੋਂ ਬੀਬਾ ਬਾਦਲ ਨੇ ਚਲਾਇਆ ਬੁਲਟ ਤੇ ਪਿੱਛੇ ਬੈਠੇ 'ਆਪ' ਵਿਧਾਇਕ

ਬਠਿੰਡਾ (ਵਰਮਾ) : ਮਾਲਵਾ ਹੈਰੀਟੇਜ਼ ਫਾਊਂਡੇਸ਼ਨ ਵਲੋਂ ਬਠਿੰਡਾ ਵਿਖੇ ਸ਼ੁਰੂ ਕੀਤੇ ਗਏ 3 ਰੋਜ਼ਾ ਵਿਰਾਸਤੀ ਮੇਲੇ ਦੌਰਾਨ ਉਸ ਸਮੇਂ ਬਹੁਤ ਹੀ ਰੌਚਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਮੇਲੇ ਵਿਚ ਅਕਾਲੀ ਦਲ ਦੀ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਬੁਲੇਟ ਮੋਟਰਸਾਈਕਲ ਚਲਾਇਆ।

ਇਹ ਵੀ ਪੜ੍ਹੋ : ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: ਟਰੈਕਟਰ-ਮੋਟਰਸਾਈਕਲ ਦੀ ਟੱਕਰ 'ਚ ਅਧਿਆਪਕ ਨੇ ਤੋੜਿਆ ਦਮ 

ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁੱਜੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਉੱਥੇ ਪਹੁੰਚ ਗਏ। ਮੌਕੇ ’ਤੇ ਮੌਜੂਦ ਪਤਵੰਤਿਆਂ ਨੇ ਵਿਧਾਇਕ ਗਿੱਲ ਨੂੰ ਹਰਸਿਮਰਤ ਬਾਦਲ ਨਾਲ ਮੋਟਰਸਾਈਕਲ ’ਤੇ ਸਵਾਰ ਹੋਣ ਲਈ ਕਿਹਾ, ਜਿਸ ’ਤੇ ਗਿੱਲ ਤੁਰੰਤ ਬੀਬਾ ਬਾਦਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਗਏ।


author

Mandeep Singh

Content Editor

Related News